ਚਿੜੀ ਵੀ ਘੁੱਗੀ ਦੇ ਕਹਿਣ 'ਤੇ ਬਗੀਚੇ ਵਿਚ ਗੇੜਾ ਮਾਰਨ ਲੱਗ ਪਈ। ਚਿੜੀ ਬਗੀਚੇ ਵਿਚ ਆਕੇ ਸਭ ਤੋਂ ਪਹਿਲਾਂ ਘੁੱਗੀ ਨੂੰ ਮਿਲਦੀ। ਉਹ ਦੋਵੇਂ ਜਣੀਆਂ ਕਿੰਨੀ ਕਿੰਨੀ ਦੇਰ ਗੱਲਾਂ ਕਰਦੀਆਂ ਰਹਿੰਦੀਆਂ।
"ਚਿੜੀ ਭੈਣ! ਤੂੰ ਤੇ ਇਥੇ ਫੁੱਲਾਂ ਵਿਚ ਫਿਰਦੀ ਹੋਈ ਹੋਰ ਵੀ ਸੁਹਣੀ ਲਗਦੀ ਹੈਂ।" ਇਕ ਦਿਨ ਘੁੱਗੀ ਨੇ ਗੱਲਾਂ ਗੱਲਾਂ ਵਿਚ ਚਿੜੀ ਨੂੰ ਆਖਿਆ। ਘੁੱਗੀ ਚਾਹੁੰਦੀ ਸੀ ਕਿ ਚਿੜੀ ਵੀ ਉਸ ਵਾਂਗ ਬਗੀਚੇ ਵਿਚ ਹੀ ਆਲ੍ਹਣਾ ਬਣਾ ਲਵੇ। ਪਰ ਘੁੱਗੀ ਦੇ ਕਹਿਣ 'ਤੇ ਚਿੜੀ ਨੇ ਆਪਣਾ ਆਲ੍ਹਣਾ ਬਗੀਚੇ ਵਿਚ ਨਾ ਬਣਾਇਆ। ਉਹ ਸ਼ਾਮ ਨੂੰ ਆਪਣੇ ਕੰਡਿਆਲੀ ਝਾੜੀ ਵਿਚਲੇ ਆਲ੍ਹਣੇ ਵਿਚ ਹੀ ਚਲੀ ਜਾਂਦੀ ਸੀ। ਫਿਰ ਇਕ ਦਿਨ ਘੁੱਗੀ, ਚਿੜੀ ਨੂੰ ਆਪਣੇ ਆਲ੍ਹਣੇ ਵਿਚ ਲੈ ਗਈ।
"ਵੇਖ ਚਿੜੀ ਭੈਣ, ਮੇਰਾ ਆਲ੍ਹਣਾ ਕਿਵੇਂ ਵੰਨ-ਸੁਵੰਨੀ ਖੁਸ਼ਬੋ ਨਾਲ ਭਰਿਆ ਪਿਆ। ਤੂੰ ਵੀ ਇਥੇ ਬਗੀਚੇ ਵਿਚ ਹੀ ਆਪਣਾ ਆਲ੍ਹਣਾ ਬਣਾ ਲੈ।" ਘੁੱਗੀ ਨੇ ਆਖਿਆ।
"ਘੁੱਗੀ ਭੈਣ, ਮੈਂ ਤੇ ਕੰਡਿਆਲੀ ਝਾੜੀ ਵਿਚ ਹੀ ਠੀਕ ਹਾਂ।" ਚਿੜੀ ਦਾ ਜਵਾਬ ਸੀ।
"ਚਿੜੀ ਭੈਣ, ਇਥੇ ਆਪਾਂ ਨੂੰ ਕੋਈ ਡਰ ਨਹੀਂ ਹੈ। ਮੇਰਾ ਆਲ੍ਹਣਾ ਸੰਘਣੇ ਪੱਤਿਆਂ ਤੇ ਫੁੱਲਾਂ ਵਿਚ ਲੁਕਿਆ ਹੋਣ ਕਰਕੇ ਬਾਹਰੋਂ ਕਿਸੇ ਨੂੰ ਨਹੀਂ ਦਿਸਦਾ। ਤੂੰ ਵੀ ਇਥੇ ਬਗੀਚੇ ਵਿਚ ਹੀ ਆ ਜਾ। ਮੈਂ, ਤੇਰੇ ਨਾਲ ਆਲ੍ਹਣਾ ਬਣਾ ਦੇਵਾਂਗੀ। ਇਥੇ ਇਕੱਠੀਆਂ ਰਿਹਾ ਕਰਾਂਗੀਆਂ।" ਘੁੱਗੀ ਨੇ ਆਪਣੇ ਵੱਲੋਂ ਚਿੜੀ ਨੂੰ ਦੁਬਾਰਾ ਸਮਝਾਇਆ। ਪਰ ਚਿੜੀ ਨਾ ਮੰਨੀ। ਚਿੜੀ ਬਹੁਤ ਹੀ ਸਿਆਣੀ ਸੀ।
"ਇਨ੍ਹਾਂ ਫੁੱਲਾਂ ਦੀ ਖੁਸ਼ਬੋ ਥੋੜ-ਚਿਰੀ ਹੈ। ਇਸ ਬਗੀਚੇ ਵਿਚ ਆਲ੍ਹਣਾ ਬਣਾਉਣਾ ਖ਼ਤਰਾ ਸਹੇੜਨ ਵਾਲੀ ਗੱਲ ਹੈ।" ਚਿੜੀ ਸੋਚਦੀ। ਚਿੜੀ ਸ਼ਾਮ ਨੂੰ ਆਪਣੇ ਕੰਡਿਆਲੀ ਝਾੜੀ ਵਾਲੇ ਆਲ੍ਹਣੇ ਵਿਚ ਹੀ ਚਲੀ ਜਾਂਦੀ ਸੀ।
ਕੁਝ ਦਿਨਾਂ ਬਾਅਦ ਪਤਝੜ ਰੁੱਤ ਆ ਗਈ। ਬਗੀਚੇ ਵਿਚਲੇ ਸਾਰੇ ਫੁੱਲਾਂ ਦੇ ਬੂਟੇ ਸੁੱਕ ਗਏ। ਸੁੱਕੇ ਫੁੱਲਾਂ ਦੇ ਬੂਟੇ ’ਤੇ ਘੁੱਗੀ ਦਾ ਆਲ੍ਹਣਾ ਦੂਰੋਂ ਹੀ ਹਰੇਕ ਦੀ ਨਜ਼ਰ ਪੈਣ ਲੱਗ ਪਿਆ ਸੀ।
"ਘੁੱਗੀ ਭੈਣ, ਤੈਨੂੰ ਆਪਣਾ ਆਲ੍ਹਣਾ ਕੁਝ ਦਿਨਾਂ ਲਈ ਕਿਧਰੇ ਹੋਰ ਬਣਾ ਲੈਣਾ ਚਾਹੀਦਾ ਹੈ। ਇਥੇ ਹੁਣ ਤੂੰ ਸੁਰੱਖਿਅਤ ਨਹੀਂ ਹੈ।" ਇਕ ਦਿਨ ਚਿੜੀ ਨੇ ਘੁੱਗੀ ਨੂੰ ਸਲਾਹ ਦਿੱਤੀ।
"ਕੁਝ ਦਿਨਾਂ ਦੀ ਹੀ ਗੱਲ ਹੈ। ਬੂਟਿਆਂ ’ਤੇ ਨਵੇਂ ਪੱਤੇ ਆ ਜਾਣੇ ਹਨ। ਮੇਰਾ ਆਲ੍ਹਣਾ ਫਿਰ ਲੋਕਾਂ ਦੀਆਂ ਨਜ਼ਰਾਂ ਤੋਂ ਉਹਲੇ ਹੋ ਜਾਣਾ। ਉਂਜ ਵੀ ਮੈਥੋਂ, ਤੇਰੇ ਵਾਂਗ ਕੰਡਿਆਂ ਨਾਲ ਖੰਭ ਨਹੀਂ ਪੜਵਾਏ ਜਾਂਦੇ।" ਘੁੱਗੀ ਨੇ ਨੱਕ ਚੜਾਉਂਦੇ ਹੋਏ ਜਵਾਬ ਦਿੱਤਾ।
ਚਿੜੀ, ਘੁੱਗੀ ਨੂੰ ਹੋਰ ਕਿਸ ਤਰ੍ਹਾਂ ਸਮਝਾਉਂਦੀ! ਉਹ ਚੁਪਚਾਪ ਆਪਣੇ ਆਲ੍ਹਣੇ ਵਿਚ ਚਲੀ ਗਈ।
ਉਸੇ ਸ਼ਾਮ ਮਾਲੀ ਆਇਆ। ਮਾਲੀ ਆਣ ਕੇ ਫੁੱਲਾਂ ਦੇ ਸੁੱਕੇ ਬੂਟਿਆਂ ਨੂੰ ਵੱਢਣ ਲੱਗਾ। ਉਸਨੇ ਕਿਆਰੀਆਂ ਖਾਲੀ ਕਰਕੇ ਨਵੇਂ ਫੁੱਲ ਬੀਜਣੇ ਸਨ। ਉਹ ਘੁੱਗੀ ਦੇ ਆਲ੍ਹਣੇ ਵਾਲੇ ਸੁੱਕੇ ਬੂਟੇ ਨੂੰ ਵੀ ਵੱਢਣ ਲੱਗਾ। ਘੁੱਗੀ ਨੇ ਮਾਲੀ ਅੱਗੇ ਇਸ ਬੂਟੇ ਨੂੰ ਛੱਡ ਦੇਣ ਦਾ ਵਾਸਤਾ ਪਾਇਆ। ਮਾਲੀ ਬੇਹਦ ਸਿਆਣਾ ਸੀ। ਉਹ ਕਿਸੇ ਦਾ ਘਰ ਨਹੀਂ ਉਜਾੜਨਾ ਚਾਹੁੰਦਾ ਸੀ। ਉਸਨੇ ਘੁੱਗੀ ਦੇ ਆਲ੍ਹਣੇ ਵਾਲਾ ਬੂਟਾ ਨਾ ਵੱਢਿਆ। ਘੁੱਗੀ ਬਹੁਤ ਖੁਸ਼ ਹੋਈ। ਕੁਝ ਦਿਨਾਂ ਦੀ ਹੀ ਗੱਲ ਸੀ। ਕੁਝ ਦਿਨਾਂ ਬਾਅਦ ਸੁੱਕੇ ਫੁੱਲਾਂ ਦੇ ਬੂਟੇ 'ਤੇ ਨਵੇਂ
55/ਅੱਖਰਾਂ ਦੀ ਸੱਥ