ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਪੱਤੇ ਨਿਕਲ ਆਉਣੇ ਸਨ। ਪਰ ਬੱਚਿਓ! ਜਿਸ ਆਫਤ ਦੇ ਆਉਣ ਦਾ ਸਾਨੂੰ ਪਹਿਲਾਂ ਹੀ ਪਤਾ ਹੋਵੇ, ਉਹ ਅਗੇਤੀ-ਪਛੇਤੀ ਆ ਕੇ ਹੀ ਰਹਿੰਦੀ ਹੈ। ਭਵਿੱਖ ਵਿਚ ਆਉਣ ਵਾਲੀਆਂ ਆਫਤਾਂ ਤੋਂ ਸਾਨੂੰ ਪਹਿਲਾਂ ਹੀ ਸੁਚੇਤ ਹੋ ਜਾਣਾ ਚਾਹੀਦਾ ਹੈ।
ਘੁੱਗੀ ਮੂਰਖ ਤੇ ਅੜੀਅਲ ਸੀ। ਉਹ ਕਿਸੇ ਦੀ ਵੀ ਨਹੀਂ ਮੰਨਦੀ ਸੀ। ਫੁੱਲਾਂ ਦੇ ਸੁੱਕੇ ਬੂਟੇ 'ਤੇ ਉਸਦਾ ਆਲ੍ਹਣਾ ਇਕ ਕਾਂ ਦੀ ਨਜ਼ਰ ਪੈ ਗਿਆ। ਘੁੱਗੀ ਆਲ੍ਹਣੇ ਵਿਚ ਸੁੱਤੀ ਪਈ ਸੀ। ਕਾਂ, ਘੁੱਗੀ ਨੂੰ ਠੂੰਗੇ ਮਾਰਨ ਲੱਗਾ। ਘੁੱਗੀ ਨੇ ਕਾਂ ਨੂੰ ਇੰਝ ਨਾ ਕਰਨ ਲਈ ਕਿਹਾ ਪਰ ਉਹ ਨਾ ਮੰਨਿਆ। ਉਹ ਘੁੱਗੀ ਦੇ ਸਾਰੇ ਆਂਡੇ ਭੰਨ ਕੇ ਪੀ ਗਿਆ। ਕਾਂ ਨੇ ਠੂੰਗੇ ਮਾਰ ਮਾਰ ਕੇ ਘੁੱਗੀ ਨੂੰ ਜ਼ਖਮੀ ਕਰ ਦਿੱਤਾ ਸੀ। ਗੁੱਸੇ ਨਾਲ ਭਰੀ ਪੀਤੀ ਘੁੱਗੀ ਆਪਣੀ ਸਹੇਲੀ ਚਿੜੀ ਕੋਲ ਪਹੁੰਚ ਗਈ। ਉਹ, ਕਾਂ ਕੋਲੋਂ ਬਦਲਾ ਲੈਣਾ ਚਾਹੁੰਦੀ ਸੀ।
"ਘੁੱਗੀ ਭੈਣ, ਆਪਾਂ ਕਾਂ ਤੋਂ ਬਦਲਾ ਨਹੀਂ ਲੈ ਸਕਦੀਆਂ।" ਚਿੜੀ ਨੇ ਉਸਨੂੰ ਸਮਝਾਇਆ। ਹੁਣ ਘੁੱਗੀ ਵੀ ਚਿੜੀ ਕੋਲ ਹੀ ਕੰਡਿਆਲੀ ਝਾੜੀ ਵਿਚ ਆਪਣਾ ਨਵਾਂ ਆਲ੍ਹਣਾ ਬਣਾਉਣ ਲੱਗ ਪਈ ਸੀ।
56/ਅੱਖਰਾਂ ਦੀ ਸੱਥ