ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/57

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਮੈਂ ਬਜ਼ੁਰਗ ਹਾਂ। ਕਿਧਰੇ ਬਾਹਰ ਨਹੀਂ ਜਾ ਸਕਦਾ ਹਾਂ। ਤੁਸੀਂ ਵਾਰੀ ਸਿਰ ਮੇਰੇ ਖਾਣ ਵਾਸਤੇ ਕੁਝ ਨਾ ਕੁਝ ਲੈ ਆਇਆ ਕਰੋ। ਮੈਂ ਦਿਨ ਵਿਚ ਤੁਹਾਡੇ ਬੱਚਿਆਂ ਤੇ ਆਂਡਿਆਂ ਦੀ ਰਾਖੀ ਰੱਖਿਆ ਕਰਾਂਗਾ।" ਕਾਂ ਨੇ ਪੰਛੀਆਂ ਨੂੰ ਸੁਝਾਅ ਦਿੱਤਾ।

ਪੰਛੀ ਕਾਂ ਦੀ ਗੱਲ ਝਟ ਮੰਨ ਗਏ। ਉਹ ਕਿਸੇ ਵੀ ਕੀਮਤ 'ਤੇ ਆਪਣੇ ਆਂਡੇ ਤੇ ਬੱਚੇ ਬਚਾਉਣੇ ਚਾਹੁੰਦੇ ਸਨ।

ਅਗਲੇ ਹੀ ਦਿਨ ਤੋਂ ਕਾਂ ਲਈ ਰਾਸ਼ਨ ਆਉਣ ਲੱਗ ਪਿਆ। ਪੰਛੀਆਂ ਨੇ ਆਪਸ ਵਿਚ ਵਾਰੀ ਬੰਨ੍ਹ ਲਈ। ਜਿਸ ਵੀ ਪੰਛੀ ਦੀ ਕਾਂ ਲਈ ਰਾਸ਼ਨ ਲਿਆਉਣ ਦੀ ਵਾਰੀ ਹੁੰਦੀ, ਉਸਨੂੰ ਬਹੁਤ ਮਿਹਨਤ ਕਰਨੀ ਪੈਂਦੀ। ਕਾਂ ਦੀ ਖੁਰਾਕ ਵੀ ਵਾਹਵਾ ਸੀ। ਉਂਜ ਵੀ ਕਾਂ ਵੰਨਸੁਵੰਨੀਆਂ ਚੀਜ਼ਾਂ ਖਾਣ ਦੀ ਮੰਗ ਕਰਨ ਲੱਗ ਪਿਆ ਸੀ। ਦਿਨੇਂ ਜਿਸ ਪੰਛੀ ਦੀ ਵਾਰੀ ਹੁੰਦੀ, ਉਸਨੂੰ ਕਾਂ ਰਾਤ ਨੂੰ ਹੀ ਸਮਝਾ ਦਿੰਦਾ।

"ਸਵੇਰੇ ਡਬਲ ਰੋਟੀ ਤੇ ਮੱਖਣ ਖਾਣ ਨੂੰ ਦਿਲ ਕਰਦਾ।"

"ਮੈਂ ਕੁਝ ਢਿੱਲਾ ਜਿਹਾ ਹਾਂ। ਸਵੇਰੇ ਖਿਚੜੀ ਵੀ ਚਾਹੀਦੀ ਹੈ।"

"ਅੱਜ ਮੌਸਮ ਸੁਹਾਵਣਾ ਹੈ। ਮੈਂ ਪੀਜ਼ਾ ਖਾਵਾਂਗਾ।"

ਪੰਛੀ ਫਸੇ ਕਾਂ ਦੀਆਂ ਮੰਗਾਂ ਪੂਰੀਆਂ ਕਰਦੇ। ਉਹ ਦੂਰੋਂ ਦੂਰੋਂ ਕਾਂ ਦੀ ਪਸੰਦ ਦਾ ਰਾਸ਼ਨ ਲੱਭ ਕੇ ਲਿਆਉਂਦੇ। ਉਂਜ ਹੁਣ ਉਨ੍ਹਾਂ ਦੇ ਆਂਡੇ ਕੋਈ ਨਹੀਂ ਭੰਨਦਾ ਸੀ। ਨਾ ਹੀ ਉਨ੍ਹਾਂ ਦੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਕੋਈ ਜ਼ਖਮੀ ਕਰਦਾ ਸੀ। ਇਸ ਤਰ੍ਹਾਂ ਉਹ, ਬੁੱਢੇ ਕਾਂ ਦੀ ਚਾਕਰੀ ਕਰਦੇ ਵੀ ਖੁਸ਼ ਸਨ।

ਉਨ੍ਹਾਂ ਪੰਛੀਆਂ ਵਿਚ ਇਕ ਤੋਤਾ ਵੀ ਸੀ। ਤੋਤਾ ਬਹੁਤ ਹੀ ਸਿਆਣਾ ਸੀ। ਕਾਂ ਦੀ ਚਾਕਰੀ ਕਰਨ ਦੀ ਇਕ ਦਿਨ ਤੋਤੇ ਦੀ ਵੀ ਵਾਰੀ ਆ ਗਈ। ਕਾਂ ਰਾਤ ਨੂੰ ਹੀ ਤੋਤੇ ਕੋਲ ਪਹੁੰਚ ਗਿਆ।

"ਸਵੇਰੇ ਮੱਖਣ ਤੇ ਡਬਲ ਰੋਟੀ ਖਾਣ ਨੂੰ ਦਿਲ ਕਰਦਾ।" ਕਾਂ ਨੇ ਆਖਿਆ।

"ਚੰਗਾ ਮੈ ਮੱਖਣ ਤੇ ਡੱਬਲ ਰੋਟੀ ਲੈ ਆਵਾਂਗਾ।" ਤੋਤੇ ਨੇ ਕਾਂ ਨਾਲ ਵਾਅਦਾ ਕੀਤਾ। ਪਰ ਦਿਲੋਂ ਉਹ ਕੁਝ ਵੀ ਨਹੀਂ ਲਿਆਉਣਾ ਚਾਹੁੰਦਾ ਸੀ। ਉਹ, ਕਾਂ ਤੋਂ ਸਾਰੇ ਪੰਛੀਆਂ ਦਾ ਖਹਿੜਾ ਛੁਡਾਉਣਾ ਚਾਹੁੰਦਾ ਸੀ।

ਤੋਤਾ, ਕਾਂ ਤੋਂ ਖਹਿੜਾ ਛੁਡਾਉਣ ਦੀ ਸਕੀਮ ਸੋਚਣ ਲੱਗਾ। ਉਹ ਸਾਰੀ ਰਾਤ ਸੋਚਦਾ ਰਿਹਾ ਤੇ ਦਿਨ ਚੜ੍ਹਨ ਤਕ ਉਸਨੇ ਸਕੀਮ ਬਣਾ ਲਈ।

ਤੋਤਾ ਸਵੇਰੇ ਚੋਗਾ ਚੁਗਣ ਗਿਆ, ਦੁਪਹਿਰ ਨੂੰ ਮੁੜਿਆ। ਉਹ ਕਾਂ ਲਈ ਡਬਲ ਰੋਟੀ ਲੈ ਆਇਆ ਪਰ ਮੱਖਣ ਨਾ ਲੈਕੇ ਆਇਆ। ਸੁੱਕੀ ਡਬਲ ਰੋਟੀ ਵੇਖਕੇ ਕਾਂ ਨੂੰ ਗੁੱਸਾ ਚੜ੍ਹ ਗਿਆ।

"ਮੂਰਖਾ! ਤੈਨੂੰ ਮੱਖਣ ਵੀ ਕਿਹਾ ਸੀ। ਸੁੱਕੀ ਡਬਲ ਰੋਟੀ ਮੈਂ ਕਿਵੇਂ ਖਾਵਾਂਗਾ?" ਕਾਂ ਨੇ ਆਖਿਆ।

58/ਅੱਖਰਾਂ ਦੀ ਸੱਥ