ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/58

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਕਾਂ ਭਰਾਵਾ! ਮੈਂ ਕੀ ਕਰਾਂ? ਤੇਰੀ ਖਾਤਰ ਮੱਖਣ ਕਈ ਵਾਰ ਲੈਕੇ ਆਇਆਂ। ਗਰਮੀ ਬਹੁਤ ਹੈ। ਮੱਖਣ ਹਰ ਵਾਰ ਰਾਹ ਵਿਚ ਹੀ ਪਿਘਲ ਜਾਂਦਾ ਰਿਹਾ। ਤੂੰ ਮੇਰੇ ਨਾਲ ਚੱਲ ਤੇ ਉਥੇ ਹੀ ਬਹਿ ਕੇ ਮੱਖਣ ਖਾ ਲਵੀਂ।" ਤੋਤੇ ਨੇ ਆਪਣੀ ਮਜ਼ਬੂਰੀ ਦੱਸੀ।

"ਮੈਂ ਤੇਰੇ ਨਾਲ ਚੱਲਦਾ ਹਾਂ। ਮੈਂ ਉਥੇ ਬਹਿ ਕੇ ਹੀ ਮੱਖਣ ਖਾ ਲਵਾਂਗਾ।" ਕਾਂ ਨੇ ਆਖਿਆ। ਉਸ ਦੇ ਮੂੰਹ ਵਿਚ ਪਾਣੀ ਆ ਗਿਆ ਸੀ।

ਤੋਤਾ ਤੇ ਕਾਂ ਮੱਖਣ ਖਾਣ ਤੁਰ ਪਏ। ਤੋਤਾ ਅੱਗੇ ਅੱਗੇ ਤੇ ਕਾਂ ਪਿੱਛੇ ਪਿੱਛੇ ਉਡਦੇ ਗਏ। ਤੋਤਾ ਉਸਨੂੰ ਇਕ ਘਰ ਵਿਚ ਲੈ ਗਿਆ। ਘਰ ਦੀ ਰਸੋਈ ਖੁੱਲੀ ਪਈ ਸੀ। ਰਸੋਈ ਵਿਚ ਫਰਿਜ ਦਾ ਲੌਕ ਨਹੀਂ ਲੱਗਾ ਹੋਇਆ ਸੀ।

ਕਾਂ ਭਰਾਵਾ! ਇਸ ਫਰਿਜ ਵਿਚ ਮੱਖਣ ਪਿਆ। ਮੈਂ ਖੋਲਦਾਂ ਤੇ ਤੂੰ ਅੰਦਰ ਵੜ੍ਹ ਕੇ ਰੱਜ ਕੇ ਮੱਖਣ ਖਾ ਲਵੀਂ।"

ਤੋਤੇ ਨੇ ਪੰਜਾ ਮਾਰ ਕੇ ਫ਼ਰਿਜ ਖੋਲ੍ਹ ਦਿੱਤੀ। ਕਾਂ ਟਪੂਸੀ ਮਾਰ ਕੇ ਫਰਿਜ ਵਿਚ ਵੜ੍ਹ ਗਿਆ। ਕਾਂ ਦੇ ਅੰਦਰ ਜਾਣ ਦੀ ਦੇਰ ਸੀ ਕਿ ਤੋਤੇ ਨੇ ਫਰਿਜ ਦਾ ਢੱਕਣ ਛੱਡ ਦਿੱਤਾ। ਫਰਿਜ ਬੰਦ ਹੋ ਗਈ। ਕਾਂ ਵੀ ਅੰਦਰ ਬੰਦ ਹੋ ਗਿਆ।

59/ਅੱਖਰਾਂ ਦੀ ਸੱਥ