ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/59

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਾਂ ਨੂੰ ਅੰਦਰ ਬੰਦ ਕਰਕੇ ਤੋਤਾ ਬਹੁਤ ਖੁਸ਼ ਹੋਇਆ। ਇਕ ਠੰਡ ਤੇ ਦੂਸਰਾ ਸਾਹ ਘੁਟਣ ਕਰਕੇ ਕਾਂ ਫ਼ਰਿਜ ਵਿਚ ਹੀ ਮਰ ਗਿਆ ਸੀ। ਤੋਤਾ ਉਡਦਾ ਉਡਦਾ ਦੂਸਰੇ ਪੰਛੀਆਂ ਕੋਲ ਗਿਆ। ਤੋਤੇ ਨੇ ਕਾਂ ਤੋਂ ਛੁਟਕਾਰਾ ਪਾਉਣ ਦੀ ਸਾਰੀ ਕਹਾਣੀ ਜਾ ਸੁਣਾਈ। ਸਾਰੇ ਪੰਛੀ ਤੋਤੇ ਦੀ ਸਿਆਣਪ 'ਤੇ ਬਹੁਤ ਖੁਸ਼ ਹੋਏ। ਹੁਣ ਉਨ੍ਹਾਂ ਨੂੰ ਵਾਰੀ ਸਿਰ ਕਾਂ ਲਈ ਰਾਸ਼ਨ ਨਹੀਂ ਲੈਕੇ ਆਉਣਾ ਪੈਦਾ ਸੀ। ਉਨ੍ਹਾਂ ਦੇ ਬੱਚਿਆਂ ਨੂੰ ਠੂੰਗੇ ਮਾਰ ਮਾਰ ਕੇ ਜ਼ਖਮੀ ਵੀ ਕੋਈ ਨਹੀਂ ਕਰਦਾ ਸੀ। ਨਾ ਹੀ ਕੋਈ ਉਨ੍ਹਾਂ ਦੇ ਆਂਡੇ ਭੰਨਦਾ ਸੀ। ਸਾਰੇ ਪੰਛੀ ਬਹੁਤ ਖੁਸ਼ ਸਨ।

60/ਅੱਖਰਾਂ ਦੀ ਸੱਥ