ਪੰਨਾ:ਅੱਗ ਦੇ ਆਸ਼ਿਕ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧੨. ਫੀਰੋਜ਼ਪੁਰ ਤੋਂ ਫਰੀਦਕੋਟ ਜਾਂਦੀ ਸੜਕ ਨੂੰ ਨੂਰਪੁਰ ਤੋਂ ਵਜੀਦਪੁਰ ਜਾਣ ਵਾਲਾ ਰਾਹ ਜਿਥੇ ਕੱਟਦਾ ਹੈ, ਉਸ ਰਸਤੇ ਤੋਂ ਕੋਈ ਇਕ ਫਰਲਾਂਗ ਹਟਵਾਂ ਇਕ ਪੰਝਾ ਤੀਹ ਫੁਟ ਉੱਚਾ ਸਤੂਪ ਹੈ, ਜਿਸਦੇ ਚਾਰ ਚੁਫੇਰੇ ਦੂਰ ਦੂਰ ਤਕ ਬੰਜਰ, ਬੇ-ਅਬਾਦ ਕਲਰਾਠੀ ਜ਼ਮੀਨ , ਪਸਰੀ ਹੋਈ ਹੈ । ਦਲ ਅਤੇ ਵਿਰਲੇ ਵਿਰਲੇ ਕਲਰੀ ਘਾਹ ਦੀਆਂ ਧੜੀਆਂ ਵਿਚ ਚਿੱਟਾ ਫੁਲਿਆ ਕਲਰ ਉਡਦਾ ਨਜ਼ਰੀਂ ਪੈਂਦਾ । ਸਤੂਪ ਦੇ ਨਾਲ ਇਕ ਚੱਠਾ ਜਿਹਾ ਖੋਲਾ ਏ, ਜਿਥੇ ਡੰਗਰ ਚਾਰਦੇ ਵਾਗੀ ਮੀਂਹ ਕਣੀ ਵਿਚ ਸਿਰ ਲੁਕਾਉਂਦੇ ਨੇ । ਇਹਦੇ ਤੋਂ ਪੰਦਰਾਂ ਵੀਹ ਗਜ਼ ਹਟਵੀਆਂ ਦੇ ਕਬਰਾਂ ਹਨ-ਇਕ ਕਾਫ਼ੀ ਵੱਡੀ ਅਤੇ ਦੂਜੀ ਛੋਟੀ ਜਿਹੀ । ਵਡੀ ਕਬਰ ਨੂੰ ਲੋਕ ਨੂੰ ਗਜਿਆਂ ਦੀ ਕਬਰ ਅਤੇ ਛੋਟੀ ਨੂੰ ਮੇਮ ਦੀ ਕੁੱਤੀ ਦੀ ਕਬਰ ਕਹਿੰਦੇ ਹਨ । ਕਬਰਾਂ ਅਤੇ ਖੋਲੇ ਦੇ ਵਿਚਕਾਰ ਇਕ ਛੋਟੀ ਜਿਹੀ ਢੱਠੀ ਮਣ ਵਾਲੀ ਖੂਹੀ ਹੈ । ਕੁਝ ਦਿਨਾਂ ਤੋਂ ਏਥੇ ਇਕ ਸਾਧ ਨੇ ਰਹਿਣਾ ਸ਼ੁਰੂ ਕੀਤਾ ਏ। ਦੋਵਾਂ ਕਬਰਾਂ ਉਤੇ ਉਹਨੇ ਦੇ ਹਰੇ ਝੰਡੇ ਲਾ ਰਖੇ ਹਨ । ਇਹਨਾਂ ਕਬਰਾਂ ਦੀ