ਪੰਨਾ:ਅੱਗ ਦੇ ਆਸ਼ਿਕ.pdf/67

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਮਹਾਨਤਾ ਬਾਰੇ ਜੋ ਵਿਚਾਰ ਮਹਾਤਮਾਂ ਜੀ ਨੇ ਦਸੇ ਹਨ, ਅਜ ਕਲ ਉਹ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਿਆ ਏ । ਉਸਦੇ ਕਹਿਣ ਅਨੁਸਾਰ ਇਹ ਸ਼ੇਸ਼ਨਾਗ ਦੀ ਜਗਾ ਏ । ਵਡੀ ਕਬਰ ਇਕ ਸਪੇਰੇ ਦੀ ਅਤੇ ਛੋਟੀ ਉਸਦੀ ਪ੍ਰੇਮਕਾ ਦੀ ਏ । ਮਹਾਤਮਾ ਜੀ ਦਸਦੇ ਹਨ ਕਿ ਸਪੇਰੇ ਨੂੰ ਇਹ ਵਰ ਹਾਸਲ ਸੀ ਕਿ ਜਦ ਤਕ ਉਹ ਜਤੀ-ਸਤੀ ਰਹੇਗਾ; ਸ਼ੇਸ਼ਨਾਗ ਜੀ ਮਹਾਰਾਜ ਦਾ ਉਸਦੇ ਸਿਰ 'ਤੇ ਹੱਥ ਰਹੇਗਾ । ਪਰ ਰੁਕਨੇਆਲੇ ਦੀ ਇਕ ਮਰਾਸਣ ਉਤੇ ਸਪੇਰੇ ਦੇ ਮੱਹਤ ਹੋ ਜਾਣ ਕਾਰਨ ਸ਼ੇਸ਼ਨਾਗ ਨੇ ਉਹਨੂੰ ਡੱਸ ਲਿਆ । ਮਰਾਸਣ ਨੇ ਆਪਣੇ ਪ੍ਰੇਮੀ ਦੀ ਯਾਦ ਵਿਚ ਇਹ ਵੱਡੀ ਕਬਰ ਬਣਵਾਈ ਸੀ । ਪਰ ਜਿਸ ਦਿਨ ਇਹ ਕਬਰ ਮੁਕੰਮਲ ਹੋਈ, ਉਸੇ ਦਿਨ, ਉਸੇ ਥਾਂਵੇਂ ਮਰਾਸਣ ਦੀ ਮੌਤ ਹੋ ਗਈ ਅਤੇ ਇਲਾਕੇ ਦੇ ਕੁਝ ਆਸ਼ਕ ਮਜਾਜ ਲੋਕਾਂ ਨੇ ਉਗਰਾਹੀਂ ਕਰਕੇ ਨਿੱਕੀ ਕਬਰ ਬਣਵਾ ਦਿਤੀ। ਕਿੰਨੀ ਰੌਚਕ ਕਹਾਣੀ ਸੀ ਇਹ ! ਏਸੇ ਕਹਾਣੀ ਦੇ ਪਿਛੋਕੜ ਵਿਚ ਹੀ ਲੋਕ ਉਸ ਸਾਧ ਨੂੰ ਬਾਬਾ ਸ਼ੇਸ਼ਨਾਗ ਆਖਣ ਲਗ ਪਏ ਸਨ । ਇਕ ਦਿਨ ਸ਼ਮੀਰ ਖੂਹ ਨੂੰ ਚਲਿਆ ਈ ਸੀ ਕਿ ਬਾਬੇ ਸ਼ੇਸ਼ਨਾਗ ਨੇ ਆਣ ਅਲਖ ਜਗਾਈ । ਬਟਾ, ਬਾਬਾ ਜੀ ਆਪ ਹੀ ਕੇ ਦਰਸ਼ਣੋ ਕੋ ਆਏ ਔਰ ਆਪ ਘਰ ਛੋੜ ਕਿਸ ਲੀਏ ਭਾਗ ਚਲੇ ? ਬਾਬੇ ਸ਼ੇਸ਼ਨਾਗ ਦੀਆਂ ਮਘਦੀਆਂ ਅੱਖਾਂ ਵਿਚ ਅਜੀਬ ਜਿਹੀ ਝਲਕ ਸੀ। ਆਓ ਜੀ, ਧੰਨ ਭਾਗ !' ਸ਼ਮੀਰ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਅਮਰੋ ਬਲ ਪਈ । “ਦੌੜ ਜਾਉ ਓਏ ਭੂਤਨੀ ਦਿਓ, ਕੀ ਮੇਲਾ ਲਾਇਆ ਜੇ ? ਦਰਵਾਜ਼ੇ ਵਿਚ ਖਲੋਤੇ ਨਿਆਣਿਆਂ ਨੂੰ ਵੇਖ ਸ਼ਮੀਰ ਨੇ ਦਬਕਾ ਮਾਰਿਆ । ਬੈਠੇ ਬਾਬਾ ਜੀ, ਕੀ ਸੇਵਾ ਕਰੀਏ ? ਸ਼ਮੀਰ ਨੇ ਬਚਿਆਂ ਵਲੋਂ ਹੱਟ ਬਾਬੇ ਨੂੰ ਪੁਛਿਆ । “ਨਹੀਂ ਬੇਟਾ, ਹਮੇਂ ਸੇਵਾ ਕੀ ਕੋਈ ਜ਼ਰੂਰਤ ਨਹੀਂ, ਹਮੇਂ ਤੋਂ ੬੪