ਪੰਨਾ:ਅੱਗ ਦੇ ਆਸ਼ਿਕ.pdf/86

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧੫. ਕਪਾਹ ਚੁਣ ਕੇ ਘਰ ਪਰਤ ਬਰਕਤੇ ਜਾਹਰੇ ਪੀਰ ਤੇਲ ਪਾਉਣ ਚਲੀ ਗਈ । ਖੈਰੂ ਇੱਜੜ ਲੈ ਕੇ ਘਰ ਮੁੜਆ ਤਾਂ ਬਰਕਤੇ ਨੂੰ ਘਰ ਨਾ ਵੇਖ ਉਹਨੂੰ ਇਕ ਖਿੱਝ ਜਿਹੀ ਚੜ੍ਹ ਗਈ । ਕਿਧਰ ਗਈ ਆ ?' ਉਹਨੇ ਢਾਰੇ ਹੇਠ ਪਈ ਹੁੰਦੀ ਤਾਬਾਂ ਨੂੰ ਪੁਛਿਆ । 'ਢੱਠੇ ਖੂਹ 'ਚ, ਕਿਸੇ ਨੂੰ ਦੱਸ ਪੁਛ ਕੇ ਜਾਵੇ ਤਾਂ ਕੋਈ ਦਸੇ....... ਏਨੀ ਗੱਲ ਕਰਦਿਆਂ ਈਂ ਮੁਤਾਬਾਂ ਨੂੰ ਸਾਹ ਜਿਹਾ ਚੜ੍ਹ ਗਿਆ ਸੀ । | ਇਹ ਬੰਦੇ ਦੀ ਨਹੀਂ ਬਣਦੀ...... ਹਜ਼ਾਰ ਵਾਰ ਰੋਕਣ ਤੇ ਵੀ ਇਹ ਨਹੀਂ ਟਲਦੀ..... ਅੱਜ ਫਿਰ ਜਾਹਰੇਪੀਰ ਗਈ ਹੋਊ.. ਇਹਦੀ ਹੱਡੀ ਪਸਲੀ ਤਤਨੀ ਈ ਪਊ । ਖੇਰੂ ਨੇ ਮਨ ਈਂ ਮਨ ਵਿਚ ਸਾਰੇ ਢਾਹ-ਉਸਾਰ ਕੀਤੇ ਅਤੇ ਭਰਿਆ-ਪੀਤਾ ਘੜੇ 'ਚੋਂ ਪਾਣੀ ਪਾ ਕੇ ਪੀਣ ਲੱਗ ਪਿਆ ।

  • ਉਸ ਪਾਣੀ ਵਾਲੀ ਬਾਟੀ ਮੂੰਹੋਂ ਲਾਹੀ ਹੀ ਸੀ ਕਿ ਬਰਕਤੇ ਆ ਗਈ ।

ਕਿਥੋਂ ਆਈ ਏ ?