ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਫ਼ੋਟੋ ਤੇ ਟੀਮੇ
ਫੇਰ ਉਸ ਨੇ ਆਪਣੀਆਂ ਦੋਹਾਂ ਅੱਖਾਂ ਨੂੰ ਪੂੰਝਿਆ ਤੇ ਕਿਹਾ - "ਬਾਬੂ ਕੌਣ ਹੈ, ਜਿਸ ਦਾ ਆਪਣੀ ਬੱਚੀ ਨੂੰ ਮਿਲਣ ਤੇ ਦਿਲ ਨਹੀਂ ਕਰਦਾ, ਪਰ ਤੁਹਾਨੂੰ ਪਤਾ ਹੀ ਹੈ ਬਾਬੂ, ਕਿ ਉਥੇ ਜਾਪਾਨੀ ਰਾਕਸ਼ਾਂ ਦਾ ਕਬਜ਼ਾ ਹੋਇਆ ਹੋਇਆ ਹੈ, ਜਿੰਨਾ ਚਿਰ ਉਹ ਰਾਕਸ਼ ਉਥੇ ਹਨ, ਓਨਾ ਚਿਰ ਮੈਂ ਆਪਣੀ ਬੱਚੀ ਨੂੰ ਨਹੀਂ ਮਿਲ ਸਕਦਾ।"
੧੦੫