ਪੰਨਾ:ਅੱਜ ਦੀ ਕਹਾਣੀ.pdf/115

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਵਾਨੀ ਦੇ ਗੇੜ ਵਿਚ ਜੀਵਨ ਫਸਿਆ, ਅੰਨ੍ਹੀ ਜਵਾਨੀ, ਖੂਹ ਅਗੇ ਜੁੜੇ ਹੋਏ ਬਲਦ ਵਾਂਗ, ਦੁਨੀਆਂ ਦੀਆਂ ਸਿਆਣਪਾਂ ਤੋਂ ਬੇਖ਼ਬਰ।

ਗੁਨਾਹ ਨਾਲ ਜ਼ਿੰਦਗੀ ਭਰ ਗਈ ਤੇ ਆਤਮਾ ਇਕ ਗਿਲੇ ਕੰਬਲ ਦੀ ਤਰ੍ਹਾਂ ਭਾਰੀ ਹੋ ਗਈ ਤੇ ਮੈਂ ਜਿਸ ਚੀਜ਼ ਨੂੰ ਇਕ ਮਿਠਾ ਮੇਵਾ ਸਮਝਿਆ ਸੀ ਉਹ ਇਕ ਜ਼ਹਿਰ ਦੀ ਡਲੀ ਸਾਬਤ ਹੋਈ। ਮੈਂ ਇਕ ਐਸੀ ਬੀਮਾਰੀ ਦਾ ਸ਼ਿਕਾਰ ਹੋ ਗਿਆ, ਜਿਸ ਤੋਂ ਛੁਟਕਾਰਾ ਪਾਣਾ ਮੇਰੇ ਲਈ ਬਹੁਤ ਮੁਸ਼ਕਲ ਸੀ।

ਦਿਨ ਨਿਕਲ ਗਏ, ਰਾਤਾਂ ਗੁਜ਼ਰ ਗਈਆਂ, ਪੰਜ ਸਾਲ ਇਸ ਅੰਧੇ-ਪਨ ਵਿਚ। ਆਖ਼ਰ ਆਪਣਾ ਜੀਵਨ ਬਣਾਉਣ ਲਈ ਮੈਂ ਹਰ ਇਕ ਹੀਲਾ ਕੀਤਾ, ਪਰ ਸਭ ਨਿਸਫਲ ਗਏ। ਅੱਗ ਲਗੀ ਹੋਈ ਸੀ ਤਨ ਤੇ ਮਨ ਨੂੰ। ਆਖ਼ਰ ਉਹ ਹੀ ਸੋਚਿਆ ਮੈਂ ਵੀ, ਜੋ ਟੁਟੇ ਹੋਏ ਦਿਲ ਸੋਚਿਆ ਕਰਦੇ ਨੇ। ਆਤਮਘਾਤ, ਜੀਵਹਤਿਆ, ਜਿਸ ਤੋਂ ਹਰ ਇਕ ਆਪਣੇ ਸਭ ਦੁਖਾਂ ਤੋਂ ਛੁਟਕਾਰਾ ਪਾਣ ਦੀ ਆਸ ਰਖਦਾ ਹੈ।

ਇਕ ਰਾਤ ਆਈ, ਜਿਸ ਦਿਨ ਮੈਂ ਸੋਚਿਆ ਕਿ ਕਿੰਨੀ ਅਫੀਮ ਨਾਲ ਮੇਰਾ ਜੀਵਨ-ਅੰਤ ਤੇ ਸੁਖੀ ਜੀਵਨ ਹੋ ਸਕਦਾ ਹੈ। ਤੋਲਾ, ਹਾਂ ਤੋਲਾ। ਥੋੜੀ ਥੋੜੀ ਕਰ ਕੇ ਤੋਲਾ ਹੀ, ਬਸ ਬੜੀ ਹੈ ਮੇਰੇ ਵਾਸਤੇ,

੧੧੪