ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/48

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦਿਤੀ, ਪਰ ਉਸ ਪਾਸੋਂ ਮੁੜ ਨਿਕਲ ਨਾ ਸਕੀ। ਕੰਵਲ ਰੋਈ, ਮੈਂ ਵੇਖਿਆ ਤੇ ਬੇਪਰਵਾਹੀ ਨਾਲ ਮੂੰਹ ਫੇਰ ਲਿਆ।

ਘਰ ਵਿਚ ਹੋਰ ਕੋਈ ਨਹੀਂ ਸੀ, ਇਸ ਲਈ ਕੰਵਲ ਦੀ ਮਦਦ ਵਾਸਤੇ ਕੋਈ ਨ ਪਹੁੰਚਿਆ। ਕਾਕੇ ਨੇ ਭੀ ਕੰਵਲ ਦੀ ਲੱਤ ਨੂੰ ਬਥੇਰਾ ਖਿਚਿਆ, ਪਰ ਨਤੀਜਾ ਕੁਝ ਨਾ ਨਿਕਲਿਆ, ਸਗੋਂ ਉਸਦੀ ਦਰਦ ਵਧ ਗਈ ਤੇ ਰੋਣਾ ਵੀ ਵਧ ਗਿਆ। ਕਾਕੇ ਨੇ ਕਿਹਾ - "ਚਾਚਾ ਜੀ! ਇਹਦੀ ਲੱਤ ਫਸ ਗਈ ਹੈ।"

ਮੈਂ ਗੁਸੇ ਭਰੀ ਆਵਾਜ਼ ਵਿਚ ਕਿਹਾ - "ਮੈਂ ਕੀ ਕਰਾਂ?"

ਕਾਕਾ ਡਰ ਕੇ ਚੁੱਪ ਕਰ ਗਿਆ।

ਹੁਣ ਕੰਵਲ ਨੇ ਹੋਰ ਉਚੀ ਰੋਣਾ ਸ਼ੁਰੂ ਕੀਤਾ, ਪਰ ਮੈਂ ਪਰਵਾਹ ਨਾ ਕੀਤੀ। ਮੈਂ ਤਾਂ ਆਪਣੀ ਘੜੀ ਟੁੱਟੀ ਦਾ ਬਦਲਾ ਲੈ ਰਿਹਾ ਸੀ।

ਕੰਵਲ ਦਾ ਰੋਂਦਿਆਂ ਰੋਂਦਿਆਂ ਸੰਘ ਬੈਠ ਗਿਆ, ਤੇ ਹੁਣ ਉਹ ਬੜੀ ਮੁਸ਼ਕਲ ਨਾਲ ਰੋ ਰਹੀ ਸੀ, ਕੁਝ ਚਿਰ ਪਿਛੋਂ ਕੰਵਲ ਦਾ ਰੋਣਾ ਬੰਦ ਹੋ ਗਿਆ। ਮੈਂ ਸਮਝਿਆ ਸ਼ਾਇਦ ਉਸ ਦੀ ਲੱਤ ਨਿਕਲ ਆਈ ਹੈ, ਪਰ ਜਦ ਮੈਂ ਧੌਣ ਭੁਆ ਕੇ ਪਿਛੇ ਵੇਖਿਆ ਕਿ ਕੰਵਲ ਦੀ ਲੱਤ ਅਜੇ ਭੀ ਉਸੇ ਤਰ੍ਹਾਂ ਫਸੀ ਹੋਈ ਹੈ ਤੇ ਉਹ ਮੇਰੇ ਵਲ ਤਾਂਘ ਭਰੀਆਂ ਅੱਖਾਂ ਨਾਲ ਵੇਖ ਰਹੀ ਹੈ। ਕਾਕਾ ਉਸ ਦੇ ਕੋਲ ਬੈਠਾ ਮੇਰੇ ਵਲ ਵੇਖ ਰਿਹਾ ਸੀ।

ਕੰਵਲ ਦੀਆਂ ਅੱਖਾਂ ਵਿਚ ਖਿੱਚ ਪੈਦਾ ਹੋਈ, ਮੈਸਮਰੇਜ਼ਮ ਵਰਗੀ। ਮੈਂ ਖਿਚਿਆ ਗਿਆ। ਕੰਵਲ ਦੀਆਂ ਅੱਖਾਂ ਤੇ ਮੇਰੀਆਂ ਅੱਖ

੪੭