"ਮੈਂ ਤੁਹਾਡੇ ਨਾਲ ਕੁਝ ਗਲਾਂ ਕਰਨੀਆਂ ਹਨ।" ਇਸਤ੍ਰੀ ਬੋਲੀ।
"ਲੰਘ ਆਓ" ਕਹਿ ਕੇ ਲਿਖਾਰੀ ਅੰਦਰ ਆ ਗਿਆ ਤੇ ਨਾਲ ਹੀ ਇਸਤ੍ਰੀ। ਦੋਵੇਂ ਕੁਰਸੀਆਂ ਤੇ ਬਹਿ ਗਏ, ਲਿਖਾਰੀ ਨੇ ਆਪਣੀ ਖੁਲ੍ਹੀ ਹੋਈ ਕਾਪੀ ਬੰਦ ਕਰ ਦਿੱਤੀ।
ਇਸਤ੍ਰੀ ਨੇ ਕਾਹਲੀ ਨਾਲ ਗਲ ਸ਼ੁਰੂ ਕਰਦਿਆਂ ਹੋਇਆਂ ਕਿਹਾ - 'ਮੈਂ ਤੁਹਾਡੀਆਂ ਕਵਿਤਾਵਾਂ ਤੇ ਕਹਾਣੀਆਂ ਪੜ੍ਹਦੀ ਰਹਿੰਦੀ ਹਾਂ, ਤੁਹਾਡੀ ਕਵਿਤਾ ਵਿਚ ਰੋਮਾਂਸ ਹੈ, ਤੁਹਾਡੀਆਂ ਕਹਾਣੀਆਂ ਵਿਚ ਦਰਦ ਹੈ, ਪਰ ਮੈਂ ਪੁਛਦੀ ਹਾਂ, ਕਿ ਤੁਸੀ ਲਿਖਣ ਤੋਂ ਬਿਨਾਂ ਦੁਨੀਆ ਦੀਆਂ ਹੋਰ ਗਲਾਂ ਤੋਂ ਜਾਣੂ ਨਹੀਂ?'
ਲਿਖਾਰੀ ਉਸ ਦੇ ਮੂੰਹ ਵਲ ਵੇਖਣ ਲਗ ਪਿਆ।
"ਬੋਲੋ ਨਾ ਲਿਖਾਰੀ ਜੀਓ! ਚੁਪ ਕਿਉਂ ਕਰ ਗਏ ਹੋ? ਤੁਸੀ ਇਹ ਕਵਿਤਾ ਤੇ ਕਹਾਣੀਆਂ ਲਿਖ ਕੇ ਮੇਰੀ ਜ਼ਿੰਦਗੀ ਕਿਉਂ ਬਰਬਾਦ ਕਰ ਰਹੇ ਹੋ? ਛਡ ਦਿਓ ਲਿਖਣਾ, ਪੈਸੇ ਦਾ ਲਾਲਚ ਜੇ, ਮੈਂ ਜਿੰਨਾ ਪੈਸਾ ਆਖੋ, ਆਪਣੇ ਪਿਤਾ ਜੀ ਕੋਲੋਂ ਮੰਗਵਾ ਦੇਂਦੀ ਹਾਂ, ਪਰ ......... ਪਰ ਰਬ ਦਾ ਵਾਸਤਾ ਜੇ, ਆਪਣੀ ਇਸ, ਗਿਲੀ ਕਲਮ ਨੂੰ ਪੂੰਝ ਕੇ ਰਖ ਛਡੋ, ਇਹ ਕਲਮ ਸਬੰਧੀਆਂ ਨੂੰ ਚਿਠੀਆਂ ਲਿਖਣ ਦੇ ਕੰਮ ਆ ਸਕੇਗੀ।"
ਉਸਦੀ ਸਮਝ ਵਿਚ ਕੁਝ ਭੀ ਨਹੀਂ ਆ ਰਿਹਾ ਸੀ, ਉਹ ਉਸ ਨੂੰ ਹੈਰਾਨੀ ਭਰੀ ਨਜ਼ਰ ਨਾਲ ਵੇਖ ਰਿਹਾ ਸੀ। ਉਹ ਸੋਚਦਾ ਸੀ,
੬੩