ਪੰਨਾ:ਅੱਜ ਦੀ ਕਹਾਣੀ.pdf/82

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਉਸ ਵਿਚ ਅਜੇ ਤਕ ਇੰਨੀ ਹਿੰਮਤ ਨਹੀਂ ਸੀ ਹੋਈ ਕਿ ਉਹ ਕਿਸੇ ਕੰਪਨੀ ਨੂੰ ਆਪਣੇ ਡਰਾਮੇ ਬਾਰੇ ਚਿੱਠੀ ਲਿਖ ਸਕੇ।

ਅਜ ਉਸ ਦਾ ਬੁਖ਼ਾਰ, ਕੁਝ ਘਟ ਸੀ, ਸਤਵੰਤ ਜਦ ਘਰ ਆਈ ਤਾਂ ਸੰਤੋਸ਼ ਦੀ ਹਾਲਤ ਵਿਚ ਤਬਦੀਲੀ ਵੇਖ ਕੇ ਕੰਵਲ ਫੁਲ ਦੀ ਤਰ੍ਹਾਂ ਖਿੜ ਗਈ।

ਸੰਤੋਸ਼ ਨੇ ਕਿਹਾ - "ਹੁਣ ਮੇਂ ਰਾਜ਼ੀ ਹੋ ਜਾਵਾਂਗਾ, ਸਤਵੰਤ!"

ਪਰ ਸਤਵੰਤ ਚੁਪ ਸੀ।

"ਸਤਵੰਤ ਜੀ! ਤੁਸੀ ਬੋਲਦੇ ਨਹੀਂ, ਮੈਂ ਆਖਦਾ ਹਾਂ ਕਿ ਮੈਂ ਤੁਹਾਡੀਆਂ ਸਭ ਤਕਲੀਫਾਂ ਦੂਰ ਕਰ ਦੇਵਾਂਗਾ। ਇਹ ਤੁਹਾਡੇ ਸੁਆਹ ਨਾਲ ਲਿਬੜਦੇ ਹਥ, ਨੋਟਾਂ ਦੀਆਂ ਬਹੀਆਂ ਨਾਲ ਭਰ ਦਿਆਂਗਾ। ਇਹ ਤੁਹਾਡੇ ਨੰਗੇ ਪੈਰ,ਮਖਮਲੀ ਜੁਤੀ ਨਾਲ ਸਜ਼ਾ ਦਿਆਂਗਾ।" ਇਹ ਕਹਿੰਦਿਆਂ ਹੋਇਆਂ ਉਸ ਨੇ ਸਤਵੰਤ ਨੂੰ ਆਪਣੇ ਕੋਲ ਹੀ ਮੰਜੇ ਤੇ ਬਿਠਾ ਲਿਆ ਤੇ ਆਪਣੀ ਕਾਪੀ ਖੋਹਲ ਕੇ ਉਸ ਨੂੰ ਡਰਾਮਾ ਸੁਣਾਉਣ ਲਗਾ।

ਸਤਵੰਤ ਨੇ ਕਾਹਲੀ ਨਾਲ ਕਾਪੀ ਬੰਦ ਕਰਦਿਆਂ ਹੋਇਆਂ ਕਿਹਾ - "ਡਾਕਟਰ ਨੇ ਕਿਹਾ ਹੈ ਕਿ ਆਪ ਘਟ ਬੋਲੋ।"

ਸੰਤੋਸ਼ ਜਲਦੀ ਨਾਲ ਬੋਲਿਆ - "ਸਤਵੰਤ ਜੀ! ਕੀ ਤੁਸੀ ਮੇਰਾ ਬਣਿਆ ਹੋਇਆ ਡਰਾਮਾ ਨਹੀਂ ਸੁਣਨਾ ਚਾਹੁੰਦੇ? ਇਹ ਮੈਂ ਬੋਲਦਾ ਨਹੀਂ, ਇਹ ਮੇਰੇ ਦਿਲ ਦਾ ਜਮ੍ਹਾਂ ਹੋਇਆਂ ਦਰਦ ਨਿਕਲ

੮੧