ਪੰਨਾ:ਅੱਜ ਦੀ ਕਹਾਣੀ.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਮੇਰਾ ਕੰਮ ਜ਼ਰੂਰ ਬਣ ਜਾਏਗਾ - ਘਰਦਿਆਂ ਨਹੀਂ ਮੰਨਣਾ, ਨਾ ਮੰਨਣ, ਅਗੇ ਕਿਹੜੀ ਮੇਰੀ ਗਲ ਕੋਈ ਮੰਨਦੇ ਨੇ, ਨਾਲੇ ਮੇਰਾ ਉਹਨਾਂ ਨਾਲ ਤੁਅਲੱਕ ਹੀ ਕੀ ਹੈ, ਉਹ ਕਿਥੇ ਤੇ ਮੈਂ ਕਿਥੇ। ਮਾਮਾ ਬੜਾ ਸਖਤ ਹੈ, ਮੈਂ ਸੋਚਣ ਲਗਾ - ਪਰ ਉਹ ਕੀ ਕਰ ਸਕਦਾ ਹੈ ਜੇ ਬੋਲੇਗਾ - ਤਾਂ ਕਹਿ ਦਿਆਂਗਾ, ਇਹ ਮੇਰਾ ਜ਼ਾਤੀ ਮੁਆਮਲਾ ਹੈ, ਤੁਸੀਂ ਇਸ ਵਿਚ ਦਖਲ ਨਾ ਦਿਓ!

ਮੈਨੂੰ ਸੋਚਦਿਆਂ ਸੋਚਦਿਆਂ ਗਰਮੀ ਲਗਣ ਲਗੀ, ਮੈਂ ਰਜਾਈ ਲਾਹ ਦਿੱਤੀ ਤੇ ਇਕ ਚੱਦਰ ਹੀ ਰਹਿਣ ਦਿੱਤੀ। ਫਿਰ ਸੋਚਣ ਲਗਾ, ਕੀ ਆਖਣਗੇ ਲੋਕ। ਪਰਵਾਹ ਨਹੀਂ ਲੋਕਾਂ ਦੀ ਅਗੇ ਸ਼ਰਮੇ ਦਾ ਕਿਸੇ ਕੀ ਕਰ ਲਿਆ ਹੈ, ਜਿਸ ਨੇ ਵੇਸਵਾ ਘਰ ਵਸਾ ਲਈ ਹੈ।

ਫੇਰ ਮੈਂ ਆਪਣੀ ਵਹੁਟੀ ਬਾਰੇ ਸੋਚਣ ਲਗਾ - ਉਹ ਜ਼ਰੂਰ ਲੰਮੀ ਹੋਵੇਗੀ, ਤੇ ਟੰਗ ਉਸਦਾ ਜ਼ਰੂਰ ਗੋਰਾ ਹੋਣਾ ਹੈ, ਉਸ ਦੇ ਕਪੜੇ ਮੈਲੇ ਹੋਣਗੇ, ਮੈਂ ਚੰਗੇ ਚੰਗੇ ਕਪੜੇ ਸੁਆ ਦਿਆਂਗਾ, ਮੈਂ ਉਸ ਨੂੰ ਦਸ ਦਿਆਂਗਾ ਕਿ ਮੈਂ ਉਸ ਦੀ ਕਿੰਨੀ ਕਦਰ ਕਰਦਾ ਹਾਂ। ਜੇ ਉਹ ਪੜ੍ਹੀ ਨਾ ਹੋਈ ਤਾਂ ਮੈਂ ਉਸ ਨੂੰ ਦਿਨਾਂ ਵਿਚ ਪੜ੍ਹਾ ਦਿਆਂਗਾ। ਉਹ ਮੈਥੋਂ ਸ਼ੁਰੂ ਸ਼ੁਰੂ ਵਿਚ ਸ਼ਰਮਾਏਗੀ, ਪਰ ਮੈਂ ਤਾਂ ਉਸਨੂੰ ਸਾਫ ਕਹਿ ਦਿਆਂਗਾ ਕਿ ਸ਼ਰਮਾਉਣ ਦੀ ਕੀ ਲੋੜ ਹੈ, ਇਸ ਘਰ ਵਿਚ ਤੇਰੇ ਤੇ ਮੇਰੇ ਬਿਨਾਂ ਹਰ ਕੋਈ ਰਹਿੰਦਾ ਹੀ ਨਹੀਂ, ਜਿਦੇ ਕੋਲੋਂ ਤੂੰ ਸ਼ਰਮ ਕਰਨੀ ਹੈ।

ਫੇਰ ਮੈਨੂੰ ਇਕ ਦਮ ਸੋਚ ਫ਼ੁਰੀ ਕਿ ਜੇ ਇਹ ਕੰਮ ਜਲਦੀ ਹੀ

੯੨