ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮੇਰੀ ਹਰ ਹਰਕਤ ਨੂੰ ਸਮਝਦੇ ਸਨ।
ਇਕ ਦਿਨ ਬਾਬੂ ਜੀ ਨੇ ਆਪੇ ਹੀ ਕਿਹਾ ਕਿ ਮੈਂ ਆਪੇ ਜਾ ਕੇ ਉਸ ਚਿੱਠੀ ਬਾਰੇ ਪਤਾ ਲੈ ਆਉਂਦਾ ਹਾਂ। ਮੈਂ ਇਹ ਗੱਲ ਸੁਣ ਕੇ ਆਪਣੀ ਖੁਸ਼ੀ ਲੁਕਾ ਕੇ ਕਿਹਾ - "ਚੰਗਾ ਜਿਸ ਤਰ੍ਹਾਂ ਤੁਹਾਡੀ ਮਰਜ਼ੀ!"
ਉਹ ਗਏ, ਉਹ ਰਾਤ ਮੇਰੀ ਇਤਨੀ ਬੇਤਾਬੀ ਵਿਚ ਬੀਤੀ ਕਿ ਮੈਨੂੰ ਹੁਣ ਤਕ ਯਾਦ ਹੈ।
ਉਹ ਆ ਗਏ, ਮੈਂ ਆਪਣੀ ਕਿਸਮਤ ਦਾ ਫੈਸਲਾ ਸੁਣਨ ਲਈ ਕਾਹਲਾ ਪੈ ਰਿਹਾ ਸੀ, ਮੈਂ ਝਕਦਿਆਂ ਝਕਦਿਆਂ ਉਨ੍ਹਾਂ ਕੋਲੋਂ ਪੁਛਿਆ, ਉਨ੍ਹਾਂ ਦਸਿਆ ਕਿ ਸਾਡੇ ਭਰਾਤਾ ਜੀ ਤਾਂ ਨਹੀਂ ਮਿਲੇ, ਮੈਂ ਘਰ ਆਖ ਆਇਆ ਹਾਂ, ਪਰ ਮੈਂ ਇਹਨਾਂ ਕੁ ਪਤਾ ਕਰ ਆਇਆ ਹਾਂ ਕਿ ਉਹ ਕਿਸ ਦੀ ਲੜਕੀ ਹੈ।
ਹੁਣ ਮੈਂ ਆਪਣੀ ਕਾਹਲ ਲੁਕਾ ਨਾ ਸਕਿਆ ਤੇ ਜਲਦੀ ਨਾਲ ਕਿਹਾ - "ਉਹ ਕਿਸਦੀ ਲੜਕੀ ਹੈ?"
ਉਹੋ ਗਣਪਤ ਰਾਇ, ਜਿਹੜਾ ਪਿਛਲੀ ਵਾਰੀ ਸ਼ਹਿਰ ਦੀ ਮੈਂਬਰੀ ਵਾਸਤੇ ਖੜਾ ਹੋਇਆ ਸੀ ਤੇ ਕਾਮਯਾਬ ਨਹੀਂ ਹੋ ਸਕਿਆ ਸੀ।
"ਤਦ ਤੇ ਬਾਬੂ ਜੀ ਉਹ ਚੋਖਾ ਅਮੀਰ ਹੋਣਾ ਹੈ?"
"ਹਾਂ ਘਰੋਂ ਚੰਗੇ ਬਣਦੇ ਫਬਦੇ ਨੇ।"
੯੫