ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਲਾਬ ਬੰਨ੍ਹਦਾ

ਧਰਮ ਸੁਭਾਅ

ਜਿਹੜਾ ਸਮਾਜ ਨੂੰ ਜੀਵਨ ਦੇਵੇ, ਉਸਨੂੰ ਨਿਰਜੀਵ ਕਿਵੇਂ ਮੰਨਿਆ ਜਾ ਸਕਦਾ ਹੈ? ਤਾਲਾਬਾਂ ਨੂੰ, ਕੁਦਰਤੀ ਜਲ ਸਰੋਤਾਂ ਨੂੰ ਜੀਵਨ ਮੰਨਿਆ ਗਿਆ ਅਤੇ ਸਮਾਜ ਨੇ ਉਨ੍ਹਾਂ ਦੇ ਚਾਰੋ ਪਾਸੇ ਆਪਣੇ ਜੀਵਨ ਨੂੰ ਰਚਿਆ। ਜਿਸ ਨਾਲ ਜਿੰਨਾ ਨਜ਼ਦੀਕੀ ਸਬੰਧ ਹੋਵੇ, ਜਿੰਨਾ ਪ੍ਰੇਮ ਹੋਵੇ, ਮਨ ਉਸਦੇ ਓਨੇਂ ਹੀ ਨਾਂ ਰੱਖ ਲੈਂਦਾ ਹੈ। ਦੇਸ਼ ਦੇ ਵੱਖੋ ਵੱਖਰੇ ਸੂਬਿਆਂ ਵਿੱਚ, ਭਾਸ਼ਾਵਾਂ ਵਿੱਚ, ਬੋਲੀਆਂ ਵਿੱਚ ਤਾਲਾਬਾਂ ਦੇ ਅਨੇਕ ਨਾਂ ਹਨ। ਬੋਲੀਆਂ ਦੇ ਸ਼ਬਦ ਕੋਸ਼ਾਂ ਵਿੱਚ ਉਨਾਂ ਦੇ ਵਿਆਕਰਣ ਗੰਥਾਂ ਵਿੱਚ, ਸਮਾਨਾਰਥੀ ਸ਼ਬਦਾਂ ਦੀ ਸੂਚੀ ਵਿੱਚ ਤਾਲਾਬਾਂ ਦੇ ਅਨੇਕਾਂ ਨਾਂ ਹਨ। ਡਿੰਗਲ ਭਾਸ਼ਾ ਦੇ ਵਿਆਕਰਣ ਦੇ ਗ੍ਰੰਥ ਹਮੀਰਨਾਮ ਦੀ ਮਾਲਾਵਿੱਚ ਤਾਲਾਬਾਂ ਦੇ ਉਨ੍ਹਾਂ ਦੇ ਸੁਭਾਅ ਦਾ ਵਰਨਣ ਕਰਦਿਆਂ ਤਾਲਾਬਾਂ ਨੂੰ 'ਧਰਮ ਸੁਭਾਅ' ਵੀ ਕਿਹਾ ਗਿਆ ਹੈ।

ਲੋਕ ਧਰਮ ਸੁਭਾਅ ਨਾਲ ਜੁੜ ਜਾਂਦਾ ਹੈ। ਪ੍ਰਸੰਗ ਜੇਕਰ ਸੁੱਖ ਦਾ ਹੋਵੇ ਤਾਂ ਤਾਲਾਬ ਬਣ ਜਾਵੇਗਾ। ਪ੍ਰਸੰਗ ਜੇਕਰ ਦੁੱਖ ਦਾ ਹੋਵੇ ਤਾਂ ਵੀ ਤਾਲਾਬ ਬਣ ਜਾਏਗਾ। ਜੈਸਲਮੇਰ, ਬਾੜਮੇਰ ਵਿੱਚ ਪਰਿਵਾਰ ਦੇ ਸਾਧਨ ਜੇ ਘੱਟ ਹੁੰਦੇ ਸਨ, ਪੂਰਾ ਤਾਲਾਬ ਬਣਾਉਣ ਦੀ ਗੁੰਜਾਇਸ਼ ਨਹੀਂ ਹੁੰਦੀ ਸੀ ਤਾਂ ਸੀਮਤ ਸਾਧਨਾਂ ਨਾਲ ਪੁਰਾਣੇ ਤਾਲਾਬਾਂ ਦੀ ਹੀ ਮੁਰੰਮਤ ਕਰ ਲਈ ਜਾਂਦੀ। ਮੌਤ ਕਿਸ ਪਰਿਵਾਰ ਵਿੱਚ ਨਹੀਂ ਆਉਂਦੀ? ਹਰ ਪਰਿਵਾਰ ਆਪਣੇ ਚਹੇਤੇ ਦੇ ਦੁੱਖ ਨੂੰ ਸਮਾਜ ਦੇ ਸੁੱਖ ਲਈ ਤਾਲਾਬ ਨਾਲ ਜੋੜ ਦਿੰਦਾ ਸੀ।

ਪੂਰੇ ਸਮਾਜ ਉੱਤੇ ਜਦੋਂ ਦੁੱਖ ਆਉਂਦਾ, ਅਕਾਲ ਪੈਂਦਾ, ਉਦੋਂ ਵੀ ਤਾਲਾਬ ਬਣਾਉਣ ਦਾ ਕੰਮ ਕੀਤਾ ਜਾਂਦਾ। ਲੋਕਾਂ ਨੂੰ ਫੌਰੀ ਰਾਹਤ ਮਿਲਦੀ ਅਤੇ ਪਾਣੀ ਦਾ ਇੰਤਜ਼ਾਮ ਹੋਣ ਤੋਂ ਬਾਅਦ ਵੀ, ਕਦੀ ਆ ਸਕਣ ਵਾਲੇ ਦੁੱਖ ਨੂੰ ਸਹਿ ਸਕਣ ਦੀ ਸ਼ਕਤੀ ਸਮਾਜ ਵਿੱਚ ਪੈਦਾ ਹੁੰਦੀ ਸੀ। ਬਿਹਾਰ ਦੇ ਮਧੂਬਨੀ ਇਲਾਕੇ ਵਿੱਚ ਛੇਵੀਂ ਸਦੀ ਵਿੱਚ ਇੱਕ ਵੱਡੇ ਅਕਾਲ ਦੇ ਸਮੇਂ ਪੂਰੇ ਖੇਤਰ ਦੇ ਪਿੰਡਾਂ ਨੇ ਆਪਸ ਵਿੱਚ ਮਿਲ

98
ਅੱਜ ਵੀ ਖਰੇ ਹਨ
ਤਾਲਾਬ