ਅੱਜ ਵੀ ਖਰੇ ਹਨ
ਤਾਲਾਬ
ਮਾੜਾ ਸਮਾਂ ਆ ਗਿਆ ਸੀ।
ਭੋਪਾ ਹੁੰਦੇ ਤਾਂ ਜ਼ਰੂਰ ਦੱਸਦੇ ਕਿ ਤਾਲਾਬਾਂ ਲਈ ਮਾੜਾ ਸਮਾਂ ਆ ਗਿਆ ਹੈ। ਜਿਹੜੀਆਂ ਸਹਿਜ, ਸਰਲ, ਰਸਭਰੀਆਂ ਪ੍ਰੰਪਰਾਵਾਂ, ਮਾਨਤਾਵਾਂ ਤਾਲਾਬ ਬਣਾਉਂਦੀਆਂ ਸਨ, ਉਹ ਸਭ ਸੁੱਕਣ ਲੱਗ ਪਈਆਂ ਸਨ।
ਦੂਰੀ ਭਾਵੇਂ ਇੱਕ ਛੋਟਾ ਜਿਹਾ ਸ਼ਬਦ ਹੈ, ਪਰ ਰਾਜ ਅਤੇ ਸਮਾਜ ਦੇ ਵਿੱਚ ਇਸ ਸ਼ਬਦ ਦੇ ਆਉਣ ਤੋਂ ਬਾਅਦ ਸਮਾਜ ਦਾ ਕਸ਼ਟ ਕਿੰਨਾ ਵਧ ਜਾਂਦਾ ਹੈ, ਇਸ ਦਾ ਕੋਈ ਹਿਸਾਬ ਨਹੀਂ। ਫੇਰ ਜਦੋਂ ਇਹ ਦੂਰੀ ਇੱਕ ਤਾਲਾਬ ਦੀ ਨਾ ਹੋ ਕੇ ਸੱਤ ਸਮੁੰਦਰ ਪਾਰ ਦੀ ਹੋ ਜਾਵੇ ਤਾਂ ਕਹਿਣ ਵਾਲੀ ਗੱਲ ਭਲਾ ਕੀ ਰਹਿ ਜਾਂਦੀ ਹੈ!
ਅੰਗਰੇਜ਼ ਸੱਤ ਸਮੁੰਦਰ ਪਾਰੋਂ ਆਏ ਸਨ ਅਤੇ ਆਪਣੇ ਸਮਾਜ ਦੇ ਤਜਰਬੇ ਲੈ ਕੇ ਆਏ ਸਨ। ਉੱਥੇ ਵਰਗਾਂ ਵਿੱਚ ਟਿਕਿਆ ਸਮਾਜ ਸੀ, ਜਿੱਥੇ ਸੁਆਮੀ ਅਤੇ ਦਾਸ ਦੇ ਸਬੰਧ ਸਨ। ਉੱਥੇ ਰਾਜ ਹੀ ਫ਼ੈਸਲਾ ਕਰਦਾ ਸੀ ਕਿ ਸਮਾਜ ਦਾ ਹਿੱਤ ਕਿਸ ਗੱਲ ਵਿੱਚ ਹੈ। ਇੱਥੇ ਜਾਤ ਦਾ ਸਮਾਜ ਸੀ। ਰਾਜਾ ਜ਼ਰੂਰ ਸਨ, ਪਰ ਰਾਜਾ ਅਤੇ ਪਰਜਾ ਦੇ ਸੰਬੰਧ ਅੰਗਰੇਜ਼ਾਂ ਨਾਲੋਂ ਵੱਖਰੇ ਸਨ। ਇੱਥੇ ਸਮਾਜ ਆਪਣਾ ਹਿੱਤ ਖੁਦ ਤੈਅ ਕਰਦਾ ਸੀ ਅਤੇ ਆਪਣੀ ਸ਼ਕਤੀ, ਤਾਕਤ ਨਾਲ, ਆਪਣੇ ਏਕੇ ਨਾਲ ਪੂਰਾ ਕਰਦਾ ਸੀ। ਰਾਜਾ ਉਸ ਵਿੱਚ ਸਹਿਯੋਗੀ ਹੁੰਦਾ ਸੀ। ਪਾਣੀ ਦਾ ਪ੍ਰਬੰਧ, ਉਸਦੀ ਚਿੰਤਾ ਸਾਡੇ ਸਮਾਜ ਦੀ ਜ਼ਿੰਮੇਦਾਰੀ ਦੇ ਵਿਸ਼ਾਲ ਸਾਗਰ ਦੀ ਇੱਕ ਛੋਟੀ ਜਿਹੀ ਬੂੰਦ ਸੀ। ਸਾਗਰ ਅਤੇ ਬੂੰਦ ਇੱਕ ਦੂਜੇ ਨਾਲ ਜੁੜੇ ਸਨ। ਬੂੰਦਾਂ ਵੱਖ ਹੋ ਜਾਣ ਤਾਂ ਨਾ ਸਾਗਰ ਬਚਦਾ ਹੈ ਤੇ ਨਾ ਬੂੰਦਾਂ। ਅੰਗਰੇਜ਼ਾਂ ਨੂੰ ਨਾ ਸਾਗਰ ਦਿਸੇ ਨਾ ਉਸਦੀਆਂ ਬੂੰਦਾਂ। ਉਨ੍ਹਾਂ ਨੂੰ ਇੱਥੇ ਕਾਗਜ਼ੀ ਰਿਕਾਰਡ ਨਹੀਂ ਦਿਸੇ ਜਿਨ੍ਹਾਂ ਦੀ ਉਨ੍ਹਾਂ ਨੂੰ ਆਦਤ ਸੀ। ਇਸ ਲਈ ਉਨ੍ਹਾਂ ਇਹ ਮੰਨ ਹੀ ਲਿਆ ਕਿ ਜੋ ਕੁੱਝ ਵੀ ਕਰਨਾ ਹੈ ਉਨ੍ਹਾਂ ਨੇ ਹੀ ਕਰਨਾ ਹੈ। ਇੱਥੇ ਤਾਂ ਕੁੱਝ ਹੈ ਹੀ ਨਹੀਂ।
106
ਅੱਜ ਵੀ ਖਰੇ ਹਨ
ਤਾਲਾਬ