ਅੱਜ ਵੀ ਖਰਾ ਹੈ ਦਿੱਲੀ ਦਾ ਹੌਜ਼-ਏ-ਜ਼ਖਸੀਂ
ਤਾਂ ਵਾਪਸ ਫੇਰ ਪੀ.ਡਬਲਿਊ.ਡੀ. ਨੂੰ। ਅੰਗਰੇਜ਼ ਮਹਿਕਮੇ ਬਦਲਦੇ ਗਏ, ਰਾਜ ਨੂੰ ਮਿਲਣ ਵਾਲਾ ਤਾਲਾਬ ਟੈਕਸ ਵਧਾਉਂਦੇ ਗਏ ਅਤੇ ਰੱਖ-ਰਖਾਅ ਲਈ ਮਿਲਣ ਵਾਲੇ ਪੈਸੇ ਵਿੱਚ ਕਟੌਤੀ ਕਰਦੇ ਗਏ। ਅੰਗਰੇਜ਼ ਇਸ ਕੰਮ ਲਈ ਚੰਦਾ ਤੱਕ ਮੰਗਣ ਲੱਗੇ, ਫੇਰ ਜਬਰਨ ਵਸੂਲੀ ਦੀ ਹੱਦ ਤੱਕ ਵੀ ਗਏ।
ਇੱਧਰ ਦਿੱਲੀ ਦੇ ਤਾਲਾਬਾਂ ਦੀ ਦੁਰਦਸ਼ਾ ਲਈ ਨਵੀਂ ਰਾਜਧਾਨੀ ਬਣਨ ਲੱਗੀ ਸੀ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇੱਥੇ 350 ਤਾਲਾਬ ਸਨ। ਇਨ੍ਹਾਂ ਨੂੰ ਵੀ ਟੈਕਸ ਦੇ ਨਫੇ-ਨੁਕਸਾਨ ਦੀ ਤੱਕੜੀ ਵਿੱਚ ਤੋਲਿਆ ਗਿਆ ਅਤੇ ਕਮਾਈ ਨਾ ਦੇ ਸਕਣ ਵਾਲੇ ਤਾਲਾਬ ਰਾਜ ਦੇ ਪੱਲੜੇ 'ਚੋਂ ਬਾਹਰ ਸੁੱਟ ਦਿੱਤੇ ਗਏ।
ਉਸੇ ਦੌਰ ਵਿੱਚ ਦਿੱਲੀ ਵਿੱਚ ਨਲਕੇ ਲੱਗਣ ਲੱਗ ਪਏ ਸਨ। ਇਸ ਦੇ ਵਿਰੋਧ ਵਿੱਚ ਇੱਕ ਹਲਕੀ ਜਿਹੀ ਸੁਰੀਲੀ ਆਵਾਜ਼ ਸੰਨ 1900 ਦੇ ਨੇੜੇ-ਤੇੜੇ ਵਿਆਹਾਂ ਦੇ ਮੌਕਿਆਂ ਉੱਤੇ ਗਾਈ ਜਾਣ ਲੱਗੀ। ‘ਗਾਰਿਉਂ' (ਵਿਆਹ ਦੇ ਗੀਤ) ਜਦੋਂ ਬਾਰਾਤ ਭੋਜਨ ਲਈ ਬੈਠਦੀ ਤਾਂ ਔਰਤਾਂ 'ਫਿਰੰਗੀ ਨਲ ਮਤ ਲਗਵਾਇ ਦੀਓ' ਗੀਤ ਗਾਉਂਦੀਆਂ। ਪਰ ਨਲਕੇ ਲਗਦੇ ਗਏ ਅਤੇ ਥਾਂ-ਥਾਂ ਬਣੇ ਤਾਲਾਬ, ਖੂਹ ਅਤੇ ਬੌੜੀਆਂ ਦੀ ਜਗ੍ਹਾ ਅੰਗਰੇਜ਼ਾਂ ਦੀ ਦੇਣ ‘ਵਾਟਰ ਵਰਕਸ' ਰਾਹੀਂ ਪਾਣੀ ਆਉਣ ਲੱਗਾ।
ਪਹਿਲਾਂ ਸਾਰੇ ਵੱਡੇ ਸ਼ਹਿਰਾਂ ਵਿੱਚ, ਫਿਰ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਇਹ ਸੁਪਨਾ ਅਮਲ ਵਿੱਚ ਲਿਆਂਦਾ ਗਿਆ। ਪਰ ਸਿਰਫ਼ ਪਾਈਪ ਪਾਉਣ ਨਾਲ ਅਤੇ ਥਾਂ-ਥਾਂ ਟੂਟੀ ਲਾਉਣ ਨਾਲ ਤਾਂ ਪਾਣੀ ਨਹੀਂ ਆਉਂਦਾ। ਇਹ ਗੱਲ ਉਸ ਸਮੇਂ ਨਹੀਂ ਪਰ ਆਜ਼ਾਦੀ ਮਿਲਣ ਤੋਂ ਕੁੱਝ ਸਮੇਂ ਬਾਅਦ ਹੌਲੀ-ਹੌਲੀ ਸਮਝ ਆਉਣ ਲੱਗੀ। ਉਦੋਂ ਤੱਕ ਕਈ ਸ਼ਹਿਰਾਂ ਦੇ ਤਾਲਾਬ ਬੇਕਦਰੀ ਦੇ ਗਾਰੇ ਨਾਲ ਭਰ ਚੁੱਕੇ ਸਨ, ਉਨ੍ਹਾਂ ਉੱਤੇ ਨਵੇਂ ਮੁਹੱਲੇ, ਬਾਜ਼ਾਰ, ਸਟੇਡੀਅਮ ਖੜ੍ਹੇ ਹੋ ਚੁੱਕੇ ਸਨ।
109
ਅੱਜ ਵੀ ਖਰੇ ਹਨ
ਤਾਲਾਬ