ਕੰਮ ਪੂਰਾ ਹੋਣ 'ਤੇ ਮਿਹਨਤ ਤੋਂ ਇਲਾਵਾਗਜ਼ਧਰ ਨੂੰ ਮਾਣ-ਸਨਮਾਨ ਵੀ ਮਿਲਦਾ ਸੀ। ਸਿਰੋਪਾ ਭੇਟ ਕਰਨਾ ਹੁਣ ਸਿਰਫ਼ ਸਿੱਖ ਪਰੰਪਰਾ ਵਿੱਚ ਹੀ ਬਚਿਆ ਹੈ, ਪਰ ਕੁੱਝ ਸਮੇਂ ਪਹਿਲਾਂ ਤੱਕ ਰਾਜਸਥਾਨ ਵਿੱਚ ਗਜ਼ਧਰ ਨੂੰ ਗ੍ਰਹਿਸਤੀਆਂ ਵੱਲੋਂ ਬੜੇ ਆਦਰਸਤਿਕਾਰ ਨਾਲ ਸਿਰੋਪਾ ਭੇਟ ਕੀਤਾ ਜਾਂਦਾ ਸੀ। ਪੱਗ ਤੋਂ ਇਲਾਵਾ ਚਾਂਦੀ ਅਤੇ ਕਦੇ-ਕਦੇ ਸੋਨੇ ਦੇ ਬਟਨ ਵੀ ਭੇਟ ਕੀਤੇ ਜਾਂਦੇ ਸਨ, ਜ਼ਮੀਨ ਵੀ ਉਨ੍ਹਾਂ ਦੇ ਨਾਂ ਕੀਤੀ ਜਾਂਦੀ ਸੀ। ਪੱਗ ਬੰਨ੍ਹਣ ਤੋਂ ਬਾਅਦ ਗਜ਼ਧਰ ਆਪਣੇ ਨਾਲ ਦੇ ਕਾਮੇ ਸਾਥੀਆਂ ਦੇ ਨਾਂ ਵੀ ਦੱਸਦੇ ਸਨ। ਉਨ੍ਹਾਂ ਨੂੰ ਵੀ ਮਿਹਨਤ ਤੋਂ ਇਲਾਵਾ, ਜੋ ਕੁੱਝ ਸਰਦਾ, ਭੇਟ ਕੀਤਾ ਜਾਂਦਾ ਸੀ। ਮਾਣ-ਸਨਮਾਨ ਦਾ ਇਹ ਰੂਪ ਤਾਲਾਬ ਬਣਨ ਤੋਂ ਬਾਅਦ ਹੋਣ ਵਾਲੇ ਭੋਜਨ ਵਿੱਚ ਵਿਸ਼ੇਸ਼ ਰੂਪ ਵਿੱਚ ਦੇਖਿਆ ਜਾ ਸਕਦਾ ਸੀ।
ਗਜ਼ਧਰ ਹਿੰਦੂ ਸਨ, ਬਾਅਦ ਵਿੱਚ ਮੁਸਲਮਾਨ ਗਜ਼ਧਰ ਵੀ ਹੋਣ ਲੱਗ ਪਏ। ਸਿਲਾਵਟ ਜਾਂ ਸਿਲਾਵਟਾ (ਸਿਲਵੱਟਾ) ਨਾਂ ਦੀ ਜਾਤੀ ਵਾਸਤੂ ਕਲਾ ਵਿੱਚ ਬਹੁਤ ਕਮਾਲ ਸਿੱਧ ਹੋਈ ਹੈ। ਸਿਲਾਵਟਾ ਸ਼ਬਦ ਸ਼ਿਲਾ ਅਰਥਾਤ ਪੱਥਰ ਤੋਂ ਬਣਿਆ ਹੈ। ਸਿਲਾਵਟਾ ਵੀ ਗਜ਼ਧਰਾਂ ਵਾਂਗ ਦੋਹਾਂ ਧਰਮਾਂ ਤੋਂ ਸਨ। ਆਬਾਦੀ ਦੇ ਅਨੁਪਾਤ ਵਿੱਚ ਉਨ੍ਹਾਂ ਦੀ ਗਿਣਤੀ ਕਾਫ਼ੀ ਸੀ। ਉਨ੍ਹਾਂ ਦੇ ਆਪਣੇ ਮੁਹੱਲੇ ਸਨ। ਅੱਜ ਵੀ ਰਾਜਸਥਾਨ ਦੇ ਪੁਰਾਣੇ ਸ਼ਹਿਰਾਂ ਵਿੱਚ ਸਿਲਾਵਟਪਾੜਾ ਮਿਲ ਜਾਣਗੇ। ਸਿੰਧ ਖੇਤਰ ਵਿੱਚ ਕਰਾਚੀ ਵਿਖੇ ਸਿਲਾਵਟਾਂ ਦਾ ਪੂਰਾ ਮੁਹੱਲਾ ਹੈ। ਗਜ਼ਧਰ ਅਤੇ ਸਿਲਾਵਟਾ ਇੱਕ ਹੀ ਕੰਮ ਕਰਨ ਵਾਲੇ ਦੋ ਨਾਂ, ਕਿਤੇ-ਕਿਤੇ ਇੱਕ ਹੋ ਜਾਂਦੇ ਸਨ। ਕਰਾਚੀ ਵਿੱਚ ਵੀ ਇਨ੍ਹਾਂ ਨੂੰ ਬੜੇ ਮਾਣ ਨਾਲ ਦੇਖਿਆ ਜਾਂਦਾ ਸੀ। ਵੰਡ ਤੋਂ ਬਾਅਦ ਪਾਕਿਸਤਾਨ ਦੇ ਮੰਤਰੀ ਮੰਡਲ ਵਿੱਚ ਇੱਕ ਸਿਲਾਵਟ ਹਾਕਿਮ ਮੁਹੰਮਦ ਗਜ਼ਧਰ ਦੀ ਨਿਯੁਕਤੀ ਹੋਈ ਸੀ।
ਇਨ੍ਹਾਂ ਦੀ ਇੱਕ ਧਾਰਾ ਤੋਮਰ ਵੰਸ਼ ਤੱਕ ਵੀ ਜਾਂਦੀ ਹੈ ਅਤੇ ਸਮਾਜ-ਨਿਰਮਾਣ ਦੀ ਸਭ ਤੋਂ ਉੱਚੀ ਕੁਰਸੀ ਤੱਕ ਪੁੱਜਦੀ ਹੈ। ਅਨੰਗਪਾਲ ਤੋਮਰ ਨੇ ਵੀ ਕਦੀ ਦਿੱਲੀ ਉੱਤੇ ਝੰਡਾ ਲਹਿਰਾਇਆ ਸੀ।
ਤਜਰਬੇਕਾਰ ਅੱਖਾਂ ਦੀ ਸੁੰਦਰ ਉਦਾਹਰਣ ਸਨ ਇਹ ਗਜ਼ਧਰ। ਗੁਰੂ-ਚੇਲਾ ਪਰੰਪਰਾ ਨਾਲ ਕੰਮ ਸਿਖਾਇਆ ਜਾਂਦਾ ਸੀ। ਨਵੇਂ ਹੱਥਾਂ ਨੂੰ ਪੁਰਾਣਾ ਹੱਥ ਕੰਮ ਸਿਖਾਉਂਦਾ ਸੀ, ਜੋ ਕੁੱਝ ਸਮੇਂ ਬਾਅਦ 'ਜੋਟੀਦਾਰ' ਬਣ ਜਾਂਦਾ। ਜੋਟੀਦਾਰ ਭਾਗਜ਼ਧਰ ਦਾ ਵਿਸ਼ਵਾਸਯੋਗ ਸਾਥੀ। ਕਿਸੇ ਇੱਕ ਗਜ਼ਧਰ ਦੇ ਕਈ ‘ਜੋਟੀਦਾਰ' ਹੁੰਦੇ ਸਨ। ਕੁੱਝ ਚੰਗੇ ਜੋਟੀਦਾਰ ਗਜ਼ਧਰ ਇੰਨੇ ਉੱਪਰ ਉੱਠ ਜਾਂਦੇ ਸਨ ਕਿ ਫਿਰ ਉਨ੍ਹਾਂ ਦਾ ਸਿਰਫ਼ ਨਾਂ ਹੀ ਰਹਿ ਜਾਂਦਾ, ਗਜ਼ ਛੁੱਟ ਹੀ ਜਾਂਦਾ ਸੀ। ਚੰਗੇ ਗਜ਼ਧਰ ਦੀ ਪਰਿਭਾਸ਼ਾ ਇਹੀ ਸੀ ਕਿ ਉਹ ਔਜ਼ਾਰਾਂ ਨੂੰ ਹੱਥ ਨਹੀਂ ਸੀ ਲਾਉਂਦੇ, ਸਿਰਫ਼ ਜਗ੍ਹਾ ਦੇਖ ਕੇ ਫੈਸਲਾ ਕਰਦੇ ਕਿ ਕਿੱਥੇ ਕੀ ਕਰਨਾ ਹੈ। ਉਹ ਸਿਰਫ਼ ਇੱਕ ਥਾਂ ਬੈਠ ਜਾਂਦੇ ਅਤੇ ਕੰਮ ਉਨ੍ਹਾਂ ਦੇ ਹੁਕਮਾਂ ਉੱਤੇ ਚਲਦਾ ਰਹਿੰਦਾ।
ਔਜ਼ਾਰਾਂ ਦੀ ਵਰਤੋਂ ਕਰ ਕੇ ਇੰਨਾ ਉੱਪਰ ਉੱਠਣਾ ਕਿ ਉਨ੍ਹਾਂ ਦੀ ਜ਼ਰੂਰਤ ਹੀ ਨਾ ਰਹੇ, ਇਹ ਇੱਕ ਗੱਲ ਹੈ, ਪਰ ਕਦੇ ਔਜ਼ਾਰਾਂ ਨੂੰ ਬਿਲਕੁਲ ਹੱਥ ਹੀ ਨਾ ਲਾਉਣਾ,
44
ਅੱਜ ਵੀ ਖਰੇ ਹਨ
ਤਾਲਾਬ