ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਾਤਕ ਹਮਲਾ ਹੋਇਆ। ਰਾਜੇ ਦੀ ਚਿਤਾ ਉੱਤੇ ਰਾਣੀ ਦਾ ਸਤੀ ਹੋ ਜਾਣਾ, ਉਸ ਸਮੇਂ ਦਾ ਚਲਣ ਸੀ, ਪਰ ਰਾਣੀ ਵਿਮਲਾ ਸਤੀ ਨਾ ਹੋਈ। ਰਾਜੇ ਦਾ ਸੁਫ਼ਨਾ ਰਾਣੀ ਨੇ ਪੂਰਾ ਕੀਤਾ।

ਰੇਤ ਦੇ ਇਸ ਸੁਪਨੇ ਦੇ ਦੋ ਰੰਗ ਹਨ। ਨੀਲਾ ਰੰਗ ਹੈ ਪਾਣੀ ਦਾ ਅਤੇ ਪੀਲਾ ਰੰਗ ਹੈ ਤਿੰਨ-ਚਾਰ ਮੀਲ ਦੇ ਤਾਲਾਬ ਦੀ ਕੋਈ ਅੱਧੀ ਗੋਲਾਈ ਵਿੱਚ ਬਣੇ ਮੰਦਿਰ, ਘਾਟ, ਬੁਰਜ ਅਤੇ ਬਾਰਾਂਦਰੀ ਦਾ। ਇਹ ਸੁਪਨਾ ਦਿਨ ਵਿੱਚ ਦੋ ਵਾਰ ਸਿਰਫ਼ ਇੱਕ ਹੀ ਰੰਗ ਵਿੱਚ ਰੰਗਿਆ ਦਿਸਦਾ। ਉੱਗਦੇ-ਡੁੱਬਦੇ ਸਮੇਂ ਸੂਰਜ ਘੜਸੀਸਰ ਵਿੱਚ ਦਿਲ ਖੋਲ੍ਹ ਕੇ ਪਿਘਲਿਆ ਸੋਨਾ ਢੇਰੀ ਕਰ ਦਿੰਦਾ ਹੈ। ਲੋਕਾਂ ਨੇ ਵੀ ਘੜਸੀਸਰ ਵਿੱਚ ਆਪੋ ਆਪਣੀ ਸਮਰੱਥਾ ਅਨੁਸਾਰ ਸੋਨਾ ਪਾਇਆ ਸੀ। ਤਾਲਾਬ ਰਾਜੇ ਦਾ ਸੀ, ਪਰਜਾ ਉਸਨੂੰ ਸਜਾਉਂਦੀ-ਸੁਆਰਦੀ ਸੀ। ਪਹਿਲੇ ਦੌਰ ਵਿੱਚ ਬਣੇ ਮੰਦਰ, ਘਾਟ ਅਤੇ ਜਲ-ਮਹਿਲ ਦਾ ਵਿਸਥਾਰ ਹੁੰਦਾ ਗਿਆ। ਜਿਸਨੂੰ ਜਦੋਂ ਵੀ ਕੁੱਝ ਸੁੱਝਿਆ ਉਸਨੇ ਘੜਸੀਸਰ ਵਿੱਚ ਪਾ ਦਿੱਤਾ। ਘੜਸੀਸਰ ਰਾਜਾ-ਪੁਰਜਾ ਦੀ ਜੁਗਲਬੰਦੀ ਦਾ ਇੱਕ ਵਿਲੱਖਣ ਅਤੇ ਸੁਰੀਲਾ ਗੀਤ ਬਣ ਗਿਆ।

ਇੱਕ ਸਮੇਂ ਘਾਟ ਉੱਤੇ ਸਕੂਲ ਵੀ ਬਣੇ। ਸਕੂਲਾਂ ਵਿੱਚ ਸ਼ਹਿਰੋਂ ਅਤੇ ਉਸਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਆ ਕੇ ਵਿਦਿਆਰਥੀ ਰਹਿੰਦੇ ਸਨ, ਉੱਥੇ ਹੀ ਗੁਰੂ ਤੋਂ ਗਿਆਨ ਪ੍ਰਾਪਤ ਕਰਦੇ ਸਨ। ਪਾਲ ਉੱਤੇ ਛੋਟੀਆਂ-ਛੋਟੀਆਂ ਰਸੋਈਆਂ ਅਤੇ ਕਮਰੇ ਸਨ। ਦਰਬਾਰ, ਕਚਹਿਰੀ ਵਿੱਚੋਂ ਜਿਨ੍ਹਾਂ ਦਾ ਕੰਮ ਅਟਕਦਾ, ਉਹ ਪਿੰਡਾਂ ਤੋਂ ਆ ਕੇ ਇੱਥੇ ਡੇਰਾ ਲਾ ਲੈਂਦੇ। ਨੀਲਕੰਠ ਅਤੇ ਗਿਰਧਾਰੀ ਦੇ ਮੰਦਰ ਬਣੇ। ਯਗਸ਼ਾਲਾ ਬਣੀ। ਜਮਾਲਸ਼ਾਹ ਪੀਰ ਦੀ ਚੌਕੀ ਬਣੀ। ਸਭ ਇੱਕੋ ਘਾਟ ਉੱਤੇ। ਕੰਮ-ਧੰਦੇ ਕਾਰਨ ਮਰੂਭੂਮੀ

ਪਹਿਲਾਂ ਪਾਣੀ ਅਤੇ ਫਿਰ
ਅੰਨ ਨਾਲ ਭਰਦਾ ਹੈ
ਜੋਤਸਰ

89
ਅੱਜ ਵੀ ਖਰੇ ਹਨ
ਤਾਲਾਬ