ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਲਿਹਾਰਣਾਂ ਅੱਜ ਵੀ ਘਾਟਾਂ ਉੱਤੇ ਆਉਂਦੀਆਂ ਹਨ। ਪਾਣੀ ਊਠ-ਗੱਡੀਆਂ ਵਿੱਚ ਜਾਂਦਾ ਹੈ। ਦਿਨ ਵਿੱਚ ਕਈ ਵਾਰ ਅਜਿਹੀਆਂ ਟੈਂਕਰ ਗੱਡੀਆਂ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ, ਜਿਸ ਵਿੱਚ ਘੜਸੀਸਰ ਤੋਂ ਪਾਣੀ ਭਰਨ ਲਈ ਡੀਜ਼ਲ ਪੰਪ ਵੀ ਲੱਗਾ ਹੁੰਦਾ ਹੈ।

ਘੜਸੀਸਰ ਅੱਜ ਵੀ ਪਾਣੀ ਦੇ ਰਿਹਾ ਹੈ। ਸੂਰਜ ਅੱਜ ਵੀ ਚੜ੍ਹਦਿਆਂ-ਡੁੱਬਦਿਆਂ ਘੜਸੀਸਰ ਵਿੱਚ ਰੀਝ ਨਾਲ ਸੋਨਾ ਉਲੱਦ ਜਾਂਦਾ ਹੈ।

ਘੜਸੀਸਰ ਮਾਣਕ ਬਣ ਚੁੱਕਾ ਸੀ। ਉਸ ਮਗਰੋਂ ਕਿਸੇ ਹੋਰਤਾਲਾਬ ਨੂੰ ਬਣਾਉਣਾ ਬੇਹੱਦ ਮੁਸ਼ਕਿਲ ਹੋ ਗਿਆ ਹੋਵੇਗਾ। ਪਰ ਜੈਸਲਮੇਰ ਵਿੱਚ ਹਰੇਕ ਸੌ-ਪੰਜਾਹ ਸਾਲਾਂ ਵਿੱਚ ਤਾਲਾਬ ਬਣਦੇ ਰਹੇ, ਇੱਕ ਤੋਂ ਇੱਕ ਮਾਣਕ ਨਾਲ ਮੋਤੀ ਵੀ ਜੁੜਦੇ ਗਏ।

ਘੜਸੀਸਰ ਤੋਂ ਕੋਈ 175 ਸਾਲਾਂ ਬਾਅਦ ਬਣਿਆ ਜੈਤਸਰ। ਇਹ ਸੀ ਤਾਂ ਬੰਦ ਤਾਲਾਬ, ਪਰ ਆਪਣੇ ਵੱਡੇ ਬਗੀਚੇ ਕਾਰਨ ਬਾਅਦ ਵਿੱਚ ਬੜਾ ਬਾਗ਼ ਦੇ ਨਾਂ ਨਾਲ ਯਾਦ ਰੱਖਿਆ ਗਿਆ। ਇਸ ਪੱਥਰ ਦੇ ਬੰਨ੍ਹ ਨੇ ਜੈਸਲਮੇਰ ਦੇ ਉੱਤਰ ਵੱਲ ਖੜੀਆਂ ਪਹਾੜੀਆਂ ਤੋਂ ਆਉਣ ਵਾਲਾ ਸਾਰਾ ਪਾਣੀ ਰੋਕ ਲਿਆ ਹੈ। ਇੱਕ ਪਾਸੇ ਜੈਤਸਰ ਹੈ ਅਤੇ ਦੂਜੇ ਪਾਸੇ ਉਸੇ ਪਾਣੀ ਨਾਲ ਸਿੰਜਿਆ ਬੜਾ ਬਾਗ਼। ਦੋਹਾਂ ਦੇ ਵਿਚਕਾਰ ਹੈ ਬੰਨ੍ਹ ਦੀ ਕੰਧ। ਪਰ ਇਹ ਕੰਧ ਨਹੀਂ, ਚੰਗੀ-ਖਾਸੀ ਚੌੜੀ ਸੜਕ ਲਗਦੀ ਹੈ ਜਿਹੜੀ ਘਾਟ ਪਾਰ ਸਾਹਮਣੇ ਪਹਾੜੀ ਤੱਕ ਰੁਕ ਜਾਂਦੀ ਹੈ। ਕੰਧ ਦੇ ਹੇਠਾਂ ਬਣੀ ਸਿੰਜਾਈ ਨਾਲੀ ਦਾ ਨਾਂ ਹੈ ਰਾਮ ਨਾਲ। ਰਾਮ ਨਾਲ ਨਹਿਰ, ਬੰਨ੍ਹ ਵਾਲੇ ਪਾਸੇ ਪੌੜੀਨੁਮਾ ਹੈ। ਜੈਤਸਰ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੋਵੇ ਜਾਂ ਘੱਟ, ਨਹਿਰ ਦਾ ਪੌੜੀਨੁਮਾ ਢਾਂਚਾ ਪਾਣੀ ਨੂੰ ਬੜੇ ਬਾਗ ਵਾਲੇ ਪਾਸੇ ਉਚਾਰਦਾ ਰਹਿੰਦਾ ਹੈ। ਬੜੇ ਬਾਗ 'ਚ ਪੁੱਜਣ ਉੱਤੇ

ਫੇਰ ਵੀ 667 ਵਰੇ ਪੁਰਾਣਾ ਘੜਸੀਸਰ ਮਰਿਆ ਨਹੀਂ ਹੈ। ਬਣਾਉਣ ਵਾਲਿਆਂ ਨੇ ਉਸ ਨੂੰ ਸਮੇਂ ਦੇ ਥਪੇੜੇ ਸਹਿ ਸਕਣ ਦੀ ਮਜ਼ਬੂਤੀ ਦਿੱਤੀ ਸੀ। ਰੇਤੇ ਦੀਆਂ ਹਨੇਰੀਆਂ ਦੇ ਵਿੱਚ ਆਪਣੇ ਤਾਲਾਬਾਂ ਦੀ ਵਧੀਆ ਦੇਖਭਾਲ ਦੀ ਰਵਾਇਤ ਪਾਉਣ ਵਾਲਿਆਂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਕਦੀ ਬੇਦਰੀ ਦੀਆਂ ਹਨੇਰੀਆਂ ਵੀ ਚੱਲਣਗੀਆਂ।

ਰਾਮ ਨਾਲ ਰਾਮ ਨਾਮ ਵਾਂਗ ਕਣ-ਕਣ ਵਿੱਚ ਵੰਡ ਦਿੱਤੀ ਜਾਂਦੀ ਹੈ। ਨਹਿਰ ਦੇ ਪਹਿਲੇ ਕੋਠੇ ਉੱਤੇ ਇੱਕ ਖੁਹ ਵੀ ਹੈ। ਪਾਣੀ ਸੁੱਕ ਜਾਵੇ, ਨਹਿਰ ਬੰਦ ਹੋ ਜਾਵੇ ਤਾਂ ਰਿਸਣ ਨਾਲ ਭਰੇ ਖੂਹ ਦੀ ਵਰਤੋਂ ਹੋਣ ਲੱਗ ਪੈਂਦੀ ਹੈ। ਬੰਨ੍ਹ ਦੇ ਉਸ ਪਾਰ ਆਗਰ ਦਾ ਪਾਣੀ ਸੁੱਕਦਿਆਂ ਹੀ ਉਸ ਵਿੱਚ ਕਣਕ ਬੀਜ ਦਿੱਤੀ ਜਾਂਦੀ ਹੈ। ਉਦੋਂ ਬੰਨ੍ਹ ਦੀ ਕੰਧ ਦੇ ਦੋਹਾਂ ਪਾਸੇ ਬੱਸ ਹਰਾ ਹੀ ਹਰਾ ਦਿਸਦਾ ਹੈ।

93
ਅੱਜ ਵੀ ਖਰੇ ਹਨ
ਤਾਲਾਬ