ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰਾ ਬਾਗ਼ ਸੱਚਮੁੱਚ ਬਹੁਤ ਵੱਡਾ ਹੈ। ਉਸਦੇ ਆਲੇ-ਦੁਆਲੇ ਅੰਬਾਂ ਅਤੇ ਹੋਰ ਕਈ ਕਿਸਮਾਂ ਦੇ ਦਰੱਖ਼ਤ ਹਨ। ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਮਿਲਣ ਵਾਲਾ ਅਰਜੁਨ ਦਾ ਦਰੱਖ਼ਤ ਵੀ ਵੱਡੇ ਬਾਗ ਵਿੱਚ ਮਿਲ ਜਾਵੇਗਾ। ਵੱਡੇ ਬਾਗ਼ ਵਿੱਚ ਸੂਰਜ ਦੀਆਂ ਕਿਰਨਾਂ ਦਰੱਖ਼ਤਾਂ ਦੀਆਂ ਪੱਤੀਆਂ ਵਿੱਚ ਅਟਕਦੀਆਂ ਰਹਿੰਦੀਆਂ ਹਨ। ਹਵਾ ਚੱਲੇ, ਪੱਤੀਆਂ ਹਿੱਲਣ ਤਾਂ ਮੌਕਾ ਪਾ ਕੇ ਕਿਰਨਾਂ ਛਣ-ਛਣ ਕਰਦੀਆਂ ਥੱਲੇ ਟਪਕਦੀਆਂ ਰਹਿੰਦੀਆਂ ਹਨ। ਬੰਨ੍ਹ ਦੇ ਉਸ ਪਾਰ ਰਾਜ ਘਰਾਣੇ ਦਾ ਸ਼ਮਸ਼ਾਨ ਹੈ। ਉੱਥੇ ਮ੍ਰਿਤਕਾਂ ਦੀ ਯਾਦ ਵਿੱਚ ਅਣਗਿਣਤ ਸੁੰਦਰ ਛਤਰੀਆਂ ਬਣੀਆਂ ਹੋਈਆਂ ਹਨ।

ਅਮਰ ਸਾਗਰ ਘੜਸੀਸਰ ਤੋਂ 325 ਸਾਲਾਂ ਬਾਅਦ ਬਣਿਆ। ਕਿਸੇ ਹੋਰ ਦਿਸ਼ਾ ਵਿੱਚ ਵਰੁਣ ਵਾਲੇ ਮੀਂਹ ਨੂੰ ਰੋਕਣਾ ਤਾਂ ਖੈਰ ਮੁੱਖ ਕੰਮ ਹੋਵੇਗਾ ਹੀ, ਪਰ ਅਮਰ ਸਾਗਰ ਬਣਾਉਣ ਵਾਲੇ ਇਹ ਵੀ ਦੱਸਣਾ ਚਾਹੁੰਦੇ ਸਨ ਕਿ ਉਪਯੋਗੀ ਅਤੇ ਸੁੰਦਰ ਤਾਲਾਬ ਬਣਾਉਂਦੇ ਰਹਿਣ ਦੀ ਇੱਛਾ ਵੀ ਅਮਰ ਹੈ। ਪੱਥਰਾਂ ਦੇ ਟੁਕੜੇ ਜੋੜ-ਜੋੜ ਕੇ ਕਿੰਨਾ ਅਦਭੁਤ ਤਾਲਾਬ ਬਣ ਸਕਦਾ ਹੈ, ਅਮਰ ਸਾਗਰ ਇਸਦੀ ਬੇਜੋੜ ਮਿਸਾਲ ਹੈ। ਤਾਲਾਬ ਦੀ ਚੌੜਾਈ ਦਾ ਇੱਕ ਸਿਰਾ ਸਿੱਧੀ ਖੜ੍ਹੀ ਉੱਚੀ ਕੰਧ ਨਾਲ ਬਣਾਇਆ ਗਿਆ ਹੈ। ਕੰਧ ਨਾਲ ਜੁੜੀਆਂ ਸੁੰਦਰ ਪੌੜੀਆਂ ਝਰੋਖਿਆਂ ਅਤੇ ਬੁਰਜਾਂ ਵਿੱਚੋਂ ਹੁੰਦੀਆਂ ਹੋਈਆਂ ਥੱਲੇ ਤਾਲਾਬ ਵਿੱਚ ਉੱਤਰਦੀਆਂ ਹਨ। ਇਸੇ ਕੰਧ ਦੇ ਬੜੇ ਸਿੱਧੇ ਅਤੇ ਸਪਾਟ ਹਿੱਸੇ ਵਿੱਚ ਵੱਖੋ-ਵੱਖਰੀ ਉਚਾਈ ਉੱਤੇ ਪੱਥਰ ਦੇ ਹਾਥੀ ਘੋੜੇ ਬਣੇ ਹੋਏ ਹਨ। ਇਹ ਸੰਦਰ ਸਜੀਆਂ ਮੂਰਤੀਆਂ ਤਾਲਾਬ ਦੇ ਪਾਣੀ ਦਾ ਪੱਧਰ ਦੱਸਦੀਆਂ ਹਨ। ਅਮਰ ਸਾਗਰ ਦਾ ਆਗੌਰ ਇੰਨਾ ਵੱਡਾ ਨਹੀਂ ਕਿ ਉਸ ਵਿੱਚ ਸਾਲ ਭਰ ਦਾ ਪਾਣੀ ਜਮ੍ਹਾਂ ਹੋ ਸਕੇ। ਗਰਮੀ ਆਉਣ ਤੱਕ ਤਾਲਾਬ ਸੁੱਕਣ ਲਗਦਾ ਸੀ। ਇਸਦਾ ਅਰਥ ਇਹ ਸੀ ਕਿ ਜੈਸਲਮੇਰ ਦੇ ਲੋਕ ਇੰਨੇ ਸੁੰਦਰ ਤਾਲਾਬ ਨੂੰ ਉਸ ਮੌਸਮ ਵਿੱਚ ਭੁੱਲ ਜਾਣ, ਜਿਸ ਵਿੱਚ ਪਾਣੀ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਸੀ।

ਜੈਸਲਮੇਰ ਦੇ ਸ਼ਿਲਪਕਾਰਾਂ ਨੇ ਕੁੱਝ ਅਜਿਹੇ ਕੰਮ ਕੀਤੇ, ਜਿਨ੍ਹਾਂ ਨਾਲ ਸ਼ਿਲਪਸ਼ਾਸਤਰ ਵਿੱਚ ਕੁੱਝ ਨਵੇਂ ਪੰਨੇ ਜੁੜ ਗਏ। ਇੱਥੇ ਤਾਲਾਬ ਦੇ ਤਲ ਵਿੱਚ ਸੱਤ ਸੁੰਦਰ ਕੁੰਡ ਬਣਾਏ ਗਏ। ਬੇਰੀ ਭਾਵ ਬੌੜੀ। ਕੁੰਡ ਨੂੰ ਬੇਰੀ ਜਾਂ ਬੇੜੀ ਵੀ ਕਹਿੰਦੇ ਹਨ। ਇਸਨੂੰ ਪਗਬਾਵ ਵੀ ਕਿਹਾ ਜਾਂਦਾ ਸੀ। ਪਗਬਾਵ ਸ਼ਬਦ ਪਗਵਾਹ ਤੋਂ ਬਣਿਆ ਹੈ। ਵਾਹ ਜਾਂ ਬਾਯ ਜਾਂ ਬੌੜੀ। ਪਗਬਾਵ ਭਾਵ ਜਿਸ ਵਿੱਚ ਪਾਣੀ ਤੱਕ ਪਗ-ਪਗ ਪੈਦਲ ਹੀ ਪਹੁੰਚਿਆ ਜਾ ਸਕੇ। ਤਾਲਾਬ ਦਾ ਪਾਣੀ ਸੁੱਕ ਜਾਂਦਾ ਹੈ, ਪ੍ਰੰਤੂ ਉਸਦੇ ਰਿਸਾਅ ਤੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਉੱਠ ਜਾਂਦਾ ਹੈ। ਇਸੇ ਸਾਫ਼ ਛਣੇ ਹੋਏ ਪਾਣੀ ਨਾਲ ਬੇਰੀਆਂ ਭਰੀਆਂ ਰਹਿੰਦੀਆਂ ਹਨ। ਬੇਰੀਆਂ ਵੀ ਅਜਿਹੀਆਂ ਬਣੀਆਂ ਹਨ ਕਿ ਗਰਮੀ ਵਿੱਚ ਆਪਣਾ ਪਾਣੀ ਗੁਆ ਬੈਠਾ ਅਮਰ ਸਾਗਰ ਆਪਣੀ ਸੁੰਦਰਤਾ ਨਹੀਂ ਖੋਹ ਸਕਦਾ। ਸਾਰੀਆਂ ਬੇਰੀਆਂ ਉੱਤੇ ਸੁੰਦਰ ਚਬੂਤਰੇ, ਖੂਬਸੂਰਤ ਖੰਭੇ, ਛਤਰੀਆਂ ਅਤੇ ਥੱਲੇ ਉੱਤਰਨ ਲਈ ਬੇਹੱਦ ਕਲਾਤਮਕ ਪੌੜੀਆਂ। ਗਰਮੀ ਵਿੱਚ, ਵਿਸਾਖ ਵਿੱਚ

94
ਅੱਜ ਵੀ ਖਰੇ ਹਨ
ਤਾਲਾਬ