ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਤਾ

23

ਦੇ ਨਾਲ ਹੀ ਉਸ ਨੇ ਆਪਣੇ ਮਨ ਵਿਚ, ਉਸ ਘਟਨਾ ਦੇ ਬਾਅਦ, ਹੋਈ ਉਥਲ-ਪੁਥਲ ਨੂੰ ਦੀ ਦੋਹਰਾਅ ਦਿੱਤਾ।

ਮਾਂ ਨੂੰ ਆਪਣੇ ਬੱਚੇ ਦੇ ਮਾਰੇ ਜਾਣ ਦੀ ਖ਼ਬਰ ਨੇ ਉਸ ਦੀ ਬਾਹਰੀ ਭਟਕਣ ਖਤਮ ਕਰ ਦਿੱਤੀ। ਪਰ ਇਸ ਹਾਦਸੇ ਨੇ ਉਸ ਅੰਦਰਲੀ ਅੱਗ ਨੂੰ ਸੀਖ ਦਿੱਤਾ।

ਹੁਣ ਉਸ ਦੀ ਬੇਚੈਨੀ ਦੀ ਤਾਸੀਰ ਬਦਲ ਗਈ ਸੀ।

ਆਪਣੇ ਉੱਖੜ ਅਤੇ ਅਸਾਂਤ ਹੋ ਚੁੱਕੇ ਮਨ ਨੂੰ ਘੜੀ ਦੋ ਘੜੀ ਸਥਿਰਤਾ ਦੇਣ ਲਈ ਉਸ ਕੋਲ ਕੋਈ ਸਾਧਨ ਨਹੀਂ ਸੀ।

ਉਹਦੇ ਅੰਦਰ ਕੀ ਬਣ-ਮਿਟ ਰਿਹਾ ਸੀ, ਕਿਸੇ ਨੂੰ ਪਤਾ ਨਹੀਂ ਸੀ।

ਲੰਮੀ ਚੁੱਪ ਨੂੰ ਆਖਰ ਮਾਂ-ਰਿੱਛ ਨੇ ਹੀ ਤੋੜਿਆ। ਇਹ ਸ਼ਬਦ ਉਸ ਨੇ ਆਪਣੇ ਬੱਚੇ ਨੂੰ ਕਹੇ, "ਤੇਰਾ ਭਰਾ ਤੇਰੇ ਕੋਲ ਕਦੇ ਨਹੀਂ ਆਏਗਾ ਕਿਉਂਕਿ ਦੋ ਲੱਤਾਂ ਵਾਲੇ ਜਾਨਵਰਾਂ ਨੇ ਮਿਲ ਕੇ ਉਸ ਨੂੰ ਦੂਜੇ ਸੰਸਾਰ ਭੇਜ ਦਿੱਤਾ ਹੈ।"

"ਕਿਉ?"

"ਮੈਨੂੰ ਨਹੀਂ ਪਤਾ। ਸ਼ਾਇਦ ਮਿੱਠੂ ਨੂੰ ਵੀ ਨਹੀਂ ਪਤਾ। ਮਾਰਨ ਵਾਲਾ ਹੀ ਦੱਸ ਸਕਦਾ ਹੈ। ਮਰਨ ਵਾਲੇ ਨੂੰ ਵੀ ਕੀ ਪਤਾ?"

ਮਿੱਠੂ ਆਪਣੀ ਤਰ੍ਹਾਂ ਨਾਲ ਉਦਾਸ ਸੀ। ਤਾਂ ਵੀ ਉਸ ਕਿਹਾ, "ਹੁਣ ਕੀ ਕੀਤਾ ਜਾ ਸਕਦਾ ਹੈ?"

ਮਾਂ ਰਿੱਛ ਨੇ ਖਰ੍ਹਵੀ ਆਵਾਜ਼ ਵਿਚ ਕਿਹਾ, "ਕੀ ਬਦਲਾ ਨਹੀਂ ਲਿਆ ਜਾ ਸਕਦਾ?"

"ਕਿਨ੍ਹਾਂ ਕੋਲੋਂ?"

"ਜਿਨ੍ਹਾਂ ਨੇ ਮੇਰੇ ਬੱਚੇ ਨੂੰ ਮਾਰਿਆ ਹੈ।"

"ਉਹ ਕਿਵੇਂ?"

"ਉਹਨਾਂ ਲੋਕਾਂ ਨੂੰ ਮਾਰ ਕੇ ਜਿਨ੍ਹਾਂ ਨੇ ਮੇਰੇ ਨਿਰਦੋਸ਼ ਬੱਚੇ ਨੂੰ ਮੇਰੇ ਕੋਲੋਂ ਖੋਹਿਆ ਹੈ।"

ਮਿੱਠੂ ਹੋਰ ਉਦਾਸਿਆ ਗਿਆ। ਉਹ ਕੀ ਸੋਚ ਕੇ ਪਿੰਜਰੇ ਤੋਂ ਆਜ਼ਾਦ ਹੋਇਆ ਸੀ? ਕੀ ਸੋਚ ਕੇ ਰਿੱਛ ਪਰਿਵਾਰ ਨੂੰ ਮਿਲਿਆ ਸੀ? ਸਾਰਾ ਕੁਝ ਧੁੰਦਲਾ ਜਿਹਾ ਗਿਆ