ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

24

ਅੰਧੀ ਚੁੰਝ ਵਾਲੀ ਚਿੜੀ

ਸੀ। ਮਾਂ-ਰਿੱਛ ਦੀ ਗੱਲ ਨੇ ਤਾਂ ਉਸ ਨੂੰ ਹੋਰ ਰੁਲਾ ਦਿੱਤਾ ਭਾਵੇਂ ਕਿ ਉਹ ਆਪਣੇ ਬੱਚੇ ਦੇ ਵਿਛੋਹ ਦੇ ਦੁੱਖੋ ਬੋਲ ਰਹੀ ਸੀ।

ਮਿੱਠੂ ਨੂੰ ਜੇ ਜੰਗਲ-ਪਿਆਰ ਨੇ ਆਪਣੇ ਵੱਲ ਖਿੱਚਿਆ ਹੋਇਆ ਸੀ ਤਾਂ ਉਸ ਨੂੰ ਸ਼ਹਿਰੀ ਜੀਵਨ ਜਾਚ ਅਤੇ ਉਥੇ ਰਹਿਣ ਵਾਲਿਆਂ ਦੇ ਸੁਭਾਅ ਬਾਰੇ ਵੀ ਪਤਾ ਸੀ। ਉਹ ਦੇਖ ਚੁੱਕਾ ਸੀ ਕਿ ਆਦਮੀ ਤਾਂ ਪਸ਼ੂ ਤੋਂ ਕਈ ਗੁਣਾ ਵੱਧ ਨਿਰਦਈ ਹੈ। ਇਸੇ ਅਨੁਭਵ ਨੂੰ ਆਪਣੇ ਸਾਹਮਣੇ ਰੱਖਦਿਆਂ ਹੋਇਆਂ ਮਿੱਠੂ ਨੇ ਆਪਣੀ ਗੱਲ ਕਹੀ ਕਿ ਮਾਂ-ਰਿੱਛ ਬਦਲੇ ਦੀ ਜ਼ਿੱਦ ਦਾ ਤਿਆਗ ਕਰ ਦੇਵੇ।

ਉਸ ਨੇ ਇਹ ਵੀ ਸਮਝਾਉਣ ਦੀ ਹਿੰਮਤ ਕੀਤੀ ਕਿ ਕਿੱਥੇ ਸਾਡੀ ਗਿਣਤੀ ਅਤੇ ਕਿੱਥੇ ਮੱਖੀਆਂ ਵਾਂਗ ਭਿਣ-ਭਿਣ ਕਰਦੇ ਲੋਕ, ਜਿਨ੍ਹਾਂ ਵਾਸਤੇ ਸਾਡੀ ਮੌਤ ਕੋਈ ਮਾਇਨੇ ਨਹੀਂ ਰੱਖਦੀ। ਇਹ ਲੋਕ ਤਾਂ ਆਪਣੀ ਹੀ ਬਿਰਾਦਰੀ ਦੇ ਲੋਕਾਂ ਨੂੰ ਛੋਟੀ-ਛੋਟੀ ਵਸਤੂ ਪਿੱਛੇ ਬੇਰਹਿਮੀ ਨਾਲ ਮਾਰ ਦਿੰਦੇ ਹਨ।

ਮਾਂ-ਰਿੱਛ ਨੇ ਮਿੱਠੂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ, ਜਿਨ੍ਹਾਂ ਵਿਚ ਜਾਣਕਾਰੀ ਵੀ ਖੂਬ ਸੀ ਪਰ ਇਹਨਾਂ ਨੇ ਉਸ ਦੇ ਉਖੜੇ-ਤਪੇ ਮਨ ਨੂੰ ਸ਼ਾਂਤ ਨਾ ਕੀਤਾ।

ਉਸ ਨੇ ਆਪਣੀ ਰਾਏ ਦਿੰਦਿਆਂ ਕਿਹਾ, "ਮੈਂ ਦੂਜੇ ਸ਼ਿਕਾਰੀ ਜਾਨਵਰਾਂ ਨੂੰ ਮਿਲਾਂਗੀ। ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਲੋਕਾਂ ਦੇ ਉਸ ਰਾਹ ਨੂੰ ਬੰਦ ਕਰ ਦੇਈਏ ਜਿਹੜਾ ਜੰਗਲ ਦੀ ਵੱਖੀ ਵਿਚੋਂ ਦੀ ਲੰਘਦਾ ਹੈ। ਦਿਨ ਨੂੰ ਤਾਂ ਇਹ ਖੂਬ ਵਗਦਾ ਹੈ। ਹੋਰ ਵੇਲੇ ਵੀ ਕੋਈ ਨਾ ਕੋਈ ਲੰਘਦਾ ਰਹਿੰਦਾ ਹੈ। ਅਸੀਂ ਲੁਕ-ਛੁਪ ਕੇ, ਅਚਾਨਕ ਪਿਛੋਂ ਦੀ ਉਹਨਾਂ ਉੱਪਰ ਵਾਰ ਕਰ ਸਕਦੇ ਹਾਂ।"

ਜਿਸ ਤਰ੍ਹਾਂ ਦਾ ਬਿਓਰਾ ਮਾਂ-ਰਿੱਛ ਦੇ ਰਹੀ ਸੀ ਉਸੇ ਤਰ੍ਹਾਂ ਦਾ ਦ੍ਰਿਸ਼ ਮਿੱਠੂ ਦੀਆਂ ਅੱਖਾਂ ਔਂਗੇ ਉਸਰਦਾ ਜਾ ਰਿਹਾ ਸੀ। ਹੌਲੀ-ਹੌਲੀ ਉਸ ਉੱਪਰ ਲਹੂ ਦੀ ਜਿਵੇਂ ਪਰਤ ਚੜ੍ਹ ਗਈ। ਸਾਰਾ ਕੁਝ ਲਾਲ-ਲਾਲ ਹੋ ਗਿਆ।

ਮਿੱਠੂ ਕੰਬ ਗਿਆ। ਆਪਣਿਆਂ ਵਿਚ ਬੈਠਾ ਵੀ ਜਿਵੇਂ ਉਹ ਉਹਨਾਂ ਤੋਂ ਵੱਖਰਾ ਹੋ ਗਿਆ।

ਉਹ ਉਸ ਦ੍ਰਿਸ਼ ਲੜੀ ਨੂੰ ਲੈ ਕੇ ਉਥੋਂ ਉੱਡ ਪਿਆ।

ਉਹ ਨਹੀ ਚਾਹੁੰਦਾ ਸੀ ਕਿ ਉਸ ਘਰ ਦੇ ਲੋਕ ਸ਼ਿਕਾਰੀ ਜਾਨਵਰਾਂ ਦੀ ਹਿੰਸਾ ਦੇ ਸ਼ਿਕਾਰ ਹੋਣ ਜਿੱਥੇ ਉਸ ਨੇ ਕਈ ਸਾਲ ਗੁਜ਼ਾਰੇ ਸਨ।