ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

26

ਅੱਧੀ ਚੁੰਝ ਵਾਲੀ ਚਿੜੀ

ਜੀਵਨ ਨੇ ਜੋਤੀ ਨੂੰ ਚੂਰੀ ਕੁੱਟ ਕੇ ਲਿਆਉਣ ਲਈ ਕਿਹਾ। ਇਸ ਪੇਸ਼ਕਸ਼ ਵੱਲ ਧਿਆਨ ਨਾ ਦਿੰਦਿਆਂ ਮਿੱਠੂ ਨੇ ਕਿਹਾ, "ਮੈਨੂੰ ਦੇਣ ਜੋਗਾ ਜੰਗਲ ਕੋਲ ਬਹੁਤ ਕੁਝ ਹੈ।"

ਪਲ ਵਿਚ ਹੀ ਉਹ ਟਹਿਣੀਆਂ-ਪੱਤਿਆਂ ਥਾਣੀਂ ਆਪਣਾ ਰਾਹ ਬਣਾਉਂਦਾ ਲੋਪ ਹੋ ਗਿਆ।

ਸਵੇਰ ਦੀ ਹਵਾ ਵਿਚ ਹਿਲਦੇ ਪੱਤੇ ਇਉਂ ਲੱਗ ਰਹੇ ਸਨ ਜਿਵੇਂ ਤੋਤਿਆਂ ਦਾ ਇਕ ਸਮੂਹ ਉੱਡਣ-ਉੱਡਣ ਨੂੰ ਕਰ ਰਿਹਾ ਹੈ।