ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

28

ਅੱਧੀ ਚੁੰਝ ਵਾਲੀ ਚਿੜੀ

ਅਚਾਨਕ ਵੱਡੀ ਸਾਰੀ ਕਾਰ ਉਹਦੇ ਕਰੀਬ ਆਂ ਖੜ੍ਹੀ ਹੋਈ। ਕਾਰ ਸਵਾਰੀਆਂ ਨਾਲ ਭਰੀ ਹੋਈ ਸੀ। ਕਾਰ ਦੇ ਦਰਵਾਜ਼ੇ ਖੁੱਲ੍ਹਦਿਆਂ ਹੀ ਗੱਲਾਂ ਅਤੇ ਹਾਸੇ ਦੀ ਫੁਹਾਰ ਨਾਲ ਉਹ ਘਿਰ ਗਿਆ।

'ਲਓ, ਆਪਣੀ ਗੱਲ ਬਣ ਗਈ। ਚੰਗਾ ਹੋਇਆ ਇਧਰ ਨਿਕਲ ਆਏ ਹਾਂ।"

"ਹਾਏ, ਬਾਹਰ ਕਿੰਨੀ ਠੰਢ ਏ।"

"ਤੁਸੀ ਸਾਰੇ ਗ਼ੁਬਾਰੇ ਖਰੀਦ ਲੈਣਾ। ਹੋਰ ਕਿੱਧੈ ਜਾਵਾਂਗੇ ਇਸ ਵੇਲੇ।"

"ਬੱਚੂ ਤੇਰੇ ਜਨਮ ਦਿਨ 'ਤੇ ਚੰਗੀ ਰੌਣਕ ਲੱਗ ਜਾਵੇਗੀ। ਕਿਵੇਂ ਲੁਕਿਆ ਬੈਠਾ..."

"ਇਹ ਗ਼ੁਬਾਰੇ ਤਾਂ ਬਹੁਤ ਸੋਹਣੇ ਹਨ..!"

ਪਲਾਂ ਵਿਚ ਹੀ ਸਾਰਾ ਮਾਹੌਲ ਗਰਮਾ ਗਿਆ। ਦੇਖਦਿਆਂ-ਦੇਖਦਿਆਂ ਉਹ ਰੰਗ-ਬਿਰੰਗੇ ਕੱਪੜੇ ਪਾਈ ਲੋਕਾਂ ਵਿਚ ਘਿਰ ਗਿਆ। ਉਸ ਨੇ ਮਹਿਸੂਸ ਕੀਤਾ ਜਿਵੇਂ ਹੁਣ ਠੰਢ ਘੱਟ ਲੱਗਣ ਲੱਗੀ ਹੈ।

ਉਸ ਦੀ ਨਜ਼ਰ ਕਾਰ ਵਿਚ ਬੈਠੇ ਪੰਜ ਕੁ ਸਾਲ ਦੇ ਬੱਚੇ ਉੱਪਰ ਜਾਂ ਟਿਕੀ। ਉਹ ਸਾਰਿਆਂ ਤੋਂ ਵੱਖਰਾ ਜਿਹਾ ਲੱਗ ਰਿਹਾ ਸੀ। ਉਹਦੇ ਸਿਰ 'ਤੇ ਚਮਕਦਾਰ ਟੋਪੀ ਸੋਭ ਰਹੀ