ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

30

ਅੱਧੀ ਚੁੰਝ ਵਾਲੀ ਚਿੜੀ

ਅੱਜ ਉਸ ਦੇ ਸਾਰੇ ਗ਼ੁਬਾਰੇ ਵਿਕ ਗਏ। ਇਸ ਨੇ ਉਸ ਨੂੰ ਖੁਸ਼ੀ ਨਾਲ ਭਰਨ ਦੇ ਨਾਲ-ਨਾਲ ਉਸ ਦਾ ਸਰੀਰ ਦੀ ਗਰਮਾ ਦਿੱਤਾ।

ਹੱਥ ਵਿਚ ਆਏ ਨੋਟਾਂ ਅਤੇ ਸਿੱਕਿਆਂ ਨੇ ਉਹਦੇ ਖੰਭ ਲਾ ਦਿੱਤੇ। ਬਿਜਲੀ ਜਿਹਾ ਵਿਚਾਰ ਲਿਸਕਿਆ। ਉਹ ਦੀ ਜਨਮ ਦਿਨ ਮਨਾ ਕੇ ਦੇਖੇਗਾ। ...

ਬੱਚੇ-ਵੱਡੇ ਕਾਰ ਵਿਚ ਬੈਠਣ ਲੱਗੇ। ਹਰ ਜੀਅ ਦੂਜੇ ਨੂੰ ਥਾਂ ਦੇਣ ਲਈ ਸੁੰਗੜ ਰਿਹਾ ਸੀ। ਗਰਮ ਕੱਪੜਿਆਂ ਨੇ ਉਹਨਾਂ ਨੂੰ ਲੋੜੋਂ ਵੱਧ ਮੋਟਾ ਕੀਤਾ ਹੋਇਆ ਸੀ।

ਗ਼ੁਬਾਰੇ ਵਾਲਾ ਮੁੰਡਾ ਘਰ ਜਾਣ ਨੂੰ ਪਿਛਾਂਹ ਵੱਲ ਮੁੜਿਆ। ਉਸ ਦੀ ਨਜ਼ਰ ਕਾਰ ਦੀ ਖੁੱਲ੍ਹੀ ਡਿੱਕੀ ਵੱਲ ਗਈ। ਪਲ-ਛਿਣ ਵਿਚ ਉਹ ਸਮਾਨ ਨਾਲ ਸਮਾਨ ਬਣ ਬੈਠ ਗਿਆ।

ਸਾਰਾ ਰਾਹ ਉਹ ਨੰਢ ਅਤੇ ਸੋਚ ਨਾਲ ਲੜਦਾ ਰਿਹਾ। ਖੁਸ਼ੀ ਦੀ ਲੋਅ ਇਹ ਸੀ ਕਿ ਆਪਣੀਆਂ ਅੱਖਾਂ ਨਾਲ ਉਹ ਪਹਿਲੀ ਵਾਰ ਜਨਮ ਦਿਨ ਮਨਾਇਆ ਜਾਂਦਾ ਦੇਖੇਗਾ।

ਕਾਰ ਰੁਕਦਿਆਂ ਹੀ ਉਸ ਵਿਚੋਂ ਸਭ ਤੋਂ ਪਹਿਲਾ ਉਤਰਨ ਵਾਲਾ ਗ਼ੁਬਾਰੇ ਵੇਚਣ ਵਾਲਾ ਮੁੰਡਾ ਸੀ। ਹਨ੍ਹੇਰੇ ਵਿਚ ਵੀ ਉਸ ਨੇ ਛੁਪਣ ਲਈ ਦਰੱਖ਼ਤ ਦੀ ਓਟ ਲਈ।

ਦੂਜੇ ਲੋਕ ਵੀ ਕਾਰ ਵਿਚੋਂ ਉਤਰੇ, ਸਮਾਨ ਉਤਾਰਿਆ ਅਤੇ ਗੱਲਾਂ ਕਰਦੇ, ਹੱਸਦੇ, ਘਰ ਅੰਦਰ ਚਲੇ ਗਏ।

ਹੁਣ, ਬਾਹਰ ਖਾਮੋਸ਼ੀ ਅਤੇ ਠੰਢ ਬਚੀ ਸੀ।

ਬੰਦ ਘਰ ਦੀਆਂ ਖਿੜਕੀਆਂ ਦੇ ਸ਼ੀਸ਼ਿਆਂ ਥਾਣੀ ਪੀਲੀ ਲੋਅ ਦਿਸਦੀ ਸੀ।

ਹਵਾ ਨੂੰ ਸਹਾਰਦਾ ਹੋਇਆ ਉਹ ਇਹੋ ਜਿਹੀ ਥਾਂ ਲੱਭਣ ਲੱਗਾ ਜਿਥੋਂ ਉਸ ਨੂੰ ਘਰ ਦੇ ਅੰਦਰ ਦੀ ਹਲਚਲ ਦਾ ਪਤਾ ਲੱਗ ਸਕੇ।

ਆਪਣੇ ਜਤਨ ਵਿਚ ਉਹ ਉਸ ਵੇਲੇ ਸਫਲ ਹੋਇਆ ਜਦ ਸ਼ੀਸ਼ੇ ਤੋਂ ਹਟੇ ਪਰਦੇ ਵਿਚੋਂ ਦੀ ਹੱਸਦੇ, ਟੱਪਦੇ ਬੱਚੇ-ਵੱਡੇ ਦਿਖਾਈ ਦਿੱਤੇ। ਉਸ ਦੀਆਂ ਅੱਖਾਂ ਅੱਗੇ ਸਾਰਾ ਕੁਝ ਕਿਸੇ ਮੂਕ ਫਿਲਮ ਵਾਂਗ ਵਾਪਰ ਰਿਹਾ ਸੀ।

ਕਮਰੇ ਵਿਚਾਲੇ ਪਏ ਮੇਜ਼ ਉੱਤੇ ਕੇਕ ਉੱਪਰ ਮੋਮਬੈਂਤੀਆਂ ਬਲ ਰਹੀਆਂ ਸਨ। ਉਨ੍ਹਾਂ ਦੀ ਲੋਅ ਦੇ ਸੇਕ ਨੂੰ ਉਹ ਬਾਹਰ ਖੜ੍ਹਾ ਮਹਿਸੂਸ ਕਰ ਰਿਹਾ ਸੀ।

ਵੱਧਦੀ ਠੰਢ ਅਤੇ ਇਕੋ ਥਾਂ ਖੜ੍ਹੇ ਰਹਿਣ ਨੇ ਉਸ ਨੂੰ ਥਕਾ ਦਿੱਤਾ ਸੀ। ਟਿਕ-ਟਿਕੀ ਲਾ ਕੇ ਦੇਖੀ ਜਾਣ ਕਾਰਨ ਉਸ ਦੀਆਂ ਅੱਖਾਂ ਕਦੇ ਬੰਦ ਹੋ ਜਾਂਦੀਆਂ ਕਦੇ ਖੁੱਲ੍ਹ ਜਾਂਦੀਆਂ।

ਕਮਰੇ ਵਿਚ ਘੁੰਮ ਰਹੇ ਲੋਕਾਂ ਦੇ ਹੱਥੀਂ ਭਾਂਤ-ਭਾਂਤ ਦੀਆਂ ਮੱਠਿਆਈਆਂ ਨੂੰ ਦੇਖ ਉਸ