ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਨਮ ਦਿਨ

31

ਦੀ ਭੁੱਖ ਵੀ ਜਾਗ ਪਈ ਸੀ।

ਆਪਣੇ ਦੁਆਲੇ ਕੱਪੜਿਆਂ ਨੂੰ ਕੱਸਦਿਆਂ ਉਸ ਨੇ ਆਪਣੇ ਮੂੰਹ ਵਿਚ ਆਈ ਲਾਰ ਨੂੰ ਗਲੇ ਥੱਲੇ ਉਤਾਰਿਆ ਅਤੇ ਖਾਲੀ ਠੰਢੇ ਹੱਥ ਨੂੰ ਢਿੱਡ ਉੱਪਰ ਫੇਰਿਆ। ਢਿੱਡ ਨੂੰ ਹੱਥ ਜ਼ਿਆਦਾ ਠੰਢਾ ਲੱਗਾ।

ਇਸ ਸਭ ਦੇ ਬਾਵਜੂਦ ਉਹ ਖੁਦ ਨੂੰ ਇਸ ਹਲਚਲ ਵਿਚ ਸ਼ਾਮਲ ਸਮਝ ਰਿਹਾ ਸੀ ਜੋ ਉਸ ਦੀਆਂ ਅੱਖਾਂ ਮੋਹਰੇ ਹੋ ਰਹੀ ਸੀ।

ਫੇਰ ਉਸ ਨੇ ਆਪਣੀਆਂ ਅੱਧ-ਖੁੱਲ੍ਹੀਆਂ ਅੱਖਾਂ ਨਾਲ ਖੁਦ ਨੂੰ ਅਤਿ ਸੁੰਦਰ ਕੱਪੜਿਆਂ ਵਿਚ ਸਜਿਆ ਦੇਖਿਆ। ਕਈ ਪਛਾਣੇ-ਅਣਪਛਾਣੇ ਚਿਹਰੇ ਉਸ ਦੁਆਲੇ ਖੁਸ਼ ਹੋ-ਹੋ ਘੁੰਮ ਰਹੇ ਸਨ।

ਉਹ ਵੀ ਲੋਰ ਵਿਚ ਤੇਜ਼-ਤੇਜ਼ ਘੁੰਮਣ ਲੌਂਗਾ।

ਘੁੰਮਦਿਆਂ-ਘੁੰਮਦਿਆਂ ਉਸ ਨੂੰ ਲੱਗਾ ਮੋਮਬੱਤੀਆਂ ਜਿਵੇਂ ਛੱਤ ਪਾੜ ਅਸਮਾਨ ਵੱਲ ਨੂੰ ਤੁਰ ਪਈਆਂ ਹਨ ਅਤੇ ਟਿਮਟਿਮਾਉਂਦੇ ਤਾਰਿਆਂ ਵਿਚ ਰਲ-ਮਿਲ ਗਈਆਂ ਹਨ।

ਹੁਣ ਜਿਵੇਂ ਸਾਰਾ ਅਸਮਾਨ ਉਸ ਦੀ ਖੁਸ਼ੀ ਵਿਚ ਸ਼ਾਮਲ ਸੀ।

ਇੰਨੀ ਖੁਸ਼ੀ ਆਪਣੇ ਜੀਵਨ ਵਿਚ ਉਸ ਨੇ ਕਦੇ ਮਹਿਸੂਸ ਨਹੀਂ ਕੀਤੀ ਸੀ।

ਚੰਦ ਦੀਆਂ ਕਿਰਨਾਂ ਉਸ ਨੂੰ ਕੂਲੇ-ਕੂਲੇ ਹੱਥ ਲੱਗੇ ਜਿਹੜੇ ਨਿੱਕੇ-ਨਿੱਕੇ ਇਸ਼ਾਰਿਆਂ ਨਾਲ ਉਸ ਨੂੰ ਆਪਣੇ ਵੱਲ ਸੱਦ ਰਹੇ ਸਨ।

ਇਹ ਦੇਖ ਕੇ ਉਹ ਬਹੁਤ ਪ੍ਰਸੰਨ ਹੋ ਰਿਹਾ ਸੀ। ਹੁਣ ਤਾਂ ਉਸ ਨੂੰ ਠੰਢ ਵੀ ਨਹੀਂ ਲੱਗ ਰਹੀ ਸੀ।

ਕੁਝ ਨਾ ਖਾਣ ਦੇ ਬਾਵਜੂਦ ਉਸ ਨੂੰ ਭੁੱਖ ਮਹਿਸੂਸ ਨਹੀਂ ਹੋ ਰਹੀ ਸੀ। ਹੌਂਲਾ ਹੋਇਆ ਸਰੀਰ ਜਿੱਧਰ ਚਿੱਤ ਕਰਦਾ, ਤੁਰ ਪੈਂਦਾ।

ਉਹ ਆਪਣੇ ਸੰਗੀ-ਸਾਥੀਆਂ ਨੂੰ ਪਿਛੇ ਛੱਡਦਾ ਚਲਾ ਗਿਆ। ਹੁਣ ਕੱਲਾ ਹੀ ਉਹ ਆਪਣੇ ਰਾਹ ਤੁਰ ਰਿਹਾ ਸੀ।

ਪਲ-ਪਲ ਕਰਦਿਆਂ ਰਾਤ ਬੀਤ ਗਈ। ਸਵੇਰ ਵੇਲੇ ਪੰਛੀਆਂ ਨੇ ਆਪਣੇ ਰਸੀਲੇ ਬੋਲਾਂ ਨਾਲ ਅਸਮਾਨ ਭਰ ਦਿੱਤਾ।