ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੰਨੇ 'ਤੇ ਬਿੰਦੀ


ਨੱਕ ਰਾਹੀਂ ਇਹ ਆਵਾਜ਼ ਹੈ ਦਿੰਦੀ।
ਕੰਨੇ ਤੇ ਜਦ ਲੱਗੇ ਬਿੰਦੀ।

ਮਿਲਦਿਆਂ ਰਹਿਣਾ ਭੈਣ ਭਰਾਵਾਂ।
ਮਾਵਾਂ ਹੁੰਦੀਆਂ ਠੰਡੀਆਂ ਛਾਵਾਂ।
ਵਾਹਵਾ ਬਾਹਵਾਂ ਤਾਣ ਦਿਖਾਉਂਦੀ।
ਕੰਨੇ 'ਤੇ ਜਦ....

ਦੁਜੇ ਦੀ ਗੱਲ ਜੇ ਲਗੇ ਨਾ।
ਜੇ ਲੱਗ ਜਾਵੇ ਮੈਂ ਹੀ ਤਾਂ ਹਾਂ।
ਦੇਖੋ ਬੁਝਾਰਤ ਇਹ ਕੀ ਕਹਿੰਦੀ ?
ਕੰਨੇ 'ਤੇ ਜਦ.

ਵਾਲਾਂ ਵਾਲਾ ਜਾਲਾਂ ਜਾਲਾ॥
ਨਾਲ ਆਪਣੇ ਲਾ ਲਾ ਲਾਲਾ।
‘ਚਰਨ ਪੰਜਾਬੀ ਚਾਹੇ ਹਿੰਦੀ।
ਕੰਨੇ ਤੇ ਜਦ.

ਜਿਉਂ ਬਿੰਦੀ ਬਿਨ ਬਚਾ ਨੱਚਦਾ।
ਬਿੰਦੀ ਦੇ ਨਾਲ ਮੈਂ ਹੀ ਨੱਚਦਾਂ।
ਬੈਠਾ ਬੈਠਾਂ ਫਰਕ ਹੈ ਪਾਉਂਦੀ।
ਕੰਨੇ ਤੇ ਜਦ..
34 | ਆਓ ਪੰਜਾਬੀ ਸਿੱਖੀਏ