ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/37

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਟੋਪੀ ਵਰਗੀ ਟਿੱਪੀ

ਅੰਗ-ਭੰਗ ਹੈ ਜੀਕੂੰ ਮੁੰਦੀ।
ਟੋਪੀ ਵਰਗੀ ਟਿੱਪੀ ਹੁੰਦੀ।

ਸਾਨੂੰ ਥੋਨੂੰ ਲੱਗਦੀ ਚੰਗੀ।
ਮੂੰਹ ਨਾ ਲਾਉਂਦੀ ਤੰਗੀ-ਸੰਗੀ।
ਮਰਦੀ ਨਾਹੀਂ ਹੁੰਦੀ ਸੁੰਦੀ।
ਟੋਪੀ ਵਰਗੀ...............

ਝੰਡੇ ਵਾਂਗ ਨਾ ਲੰਬੀ ਲੰਞੀ।
ਕੰਘੇ ਬੰਦ ਹੈ ਮੁੰਡੀ ਗੰਜੀ।
ਕਿੰਜ ਕਹਾਂ ਮੈਂ ਮੀਢੀ ਗੁੰਦੀ।
ਟੋਪੀ ਵਰਗੀ................

ਅੰਗ-ਸੰਗ ਅੱਖਰਾਂ ਦੇ ਰਹਿੰਦੀ।
ਖੰਭ ਖਿਡਾ ਕੇ ਨਾਹੀਂ ਬਹਿੰਦੀ।
ਦੋ ਮੂੰਹੀ ਨਾ ਖੁੰਢੀ-ਟੁੰਡੀ।
ਟੋਪੀ ਵਰਗੀ................

ਜੰਗਲ ਅੰਦਰ ਬੰਦਰ ਹੁੰਦੇ।
ਪਿੰਡ ’ਚ ਸੁੰਦਰ ਮੰਦਰ ਹੁੰਦੇ।
ਕੰਠ ਕਰੋ ਪੰਜਾਬੀ ਹਿੰਦੀ।
ਟੋਪੀ ਵਰਗੀ.................

35 / ਆਓ ਪੰਜਾਬੀ ਸਿੱਖੀਏ