ਪੰਨਾ:ਆਕਾਸ਼ ਉਡਾਰੀ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੁਟੇ ਹਾਰ ’ਚੋਂ ਬਿਖਰੇ ਹੋਏ ਮੋਤੀ,
ਮੁੜ ਕੇ ਕਿਸਮਤਾਂ ਨਾਲ ਪਰੋਏ ਜਾਂਦੇ।

ਧੀਏ ਤੇਰੇ ਵਿਛੋੜੇ ਦਾ ਦਰਦ ਡਾਢਾ,
ਨਾਲ ਲਾਡਾਂ ਪਿਆਰਾਂ ਦੇ ਪਲੀ ਸੈਂਂ ਤੂੰ।
ਸਾਡੇ ਮਹਿਕਦੇ ਬਾਗ਼-ਪਰਵਾਰ ਸੰਦੀ,
ਸੁੰਦਰ ਟਹਿਕਦੀ ਮਹਿਕਦੀ ਕਲੀ ਸੈਂ ਤੂੰ।

ਜਦੋਂ ਭਠੀ ਤੇ ਦਾਣੇ ਭੁਨਾਣ ਜਾਵੇਂ,
ਬਣ ਬੈਠਦੀ ਸੈਂ ਮਾਲਕ ਦਾਣਿਆਂ ਦੀ।
ਹਥੀਂ ਆਪਣੀ ਵੰਡ ਕੇ ਦੇਂਵਦੀ ਸੈਂ,
ਆਵੇ ਚੀਜ਼ ਬਾਹਰੋਂ ਜੋ ਦੋ ਆਨਿਆਂ ਦੀ।
ਕਦੀ ਕਵ੍ਹੇਂ ਇਹ ਮਝ ਇਹ ਗਾਂ ਮੇਰੀ,
ਮਾਲਕ ਬਣੇ ਅਲਮਾਰੀ ਦੇ ਖ਼ਾਨਿਆਂ ਦੀ।
ਐਵੇਂ ਭੋਲੀਏ ਆਪਣਾ ਸਮਝਦੀ ਰਹੀ,
ਤੂੰ ਸੈਂ ਆਪ ਅਮਾਨ ਬੇਗਾਨਿਆਂ ਦੀ।

ਜਿਸ ਨੂੰ ਆਪਣਾ ਘਰ ਤੂੰ ਸਮਝਦੀ ਰਹੀ,
ਇਹ ਸੀ ਪਾਠਸ਼ਾਲਾ ਤੇਰੇ ਪੜ੍ਹਨ ਵਾਲੀ।
ਤੈਨੂੰ ਪਤਾ ਨਹੀਂ ਇਹ ਟਕਸਾਲ ਹੈ ਸੀ?
ਤੇਰੇ ਚੱਜਾਂ ਅਚਾਰਾਂ ਨੂੰ ਘੜਨ ਵਾਲੀ।

ਧੀਏ ਪਿਆਰੀਏ ਵਿਛੜ ਕੇ ਜਾਂਦੀਏ ਨੀ,
ਪੱਲੇ ਬੰਨ੍ਹ ਲੈ ਜਾਵੀਂ ਦੋ ਚਾਰ ਮੱਤਾਂ।

੧੩੬.