ਪੰਨਾ:ਇਨਕਲਾਬ ਦੀ ਰਾਹ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡਰ




ਡਰਦਾ ਹਾਂ, ਮੇਰੀ ਸੱਧਰ,

ਅਰਮਾਨ ਨਾ ਬਣ ਜਾਇ।

ਹੰਝੂਆਂ ਦਾ ਇਕ ਇਕ ਕਤਰਾ,

ਤੂਫ਼ਾਨ ਨਾ ਬਣ ਜਾਇ!


ਏਸੇ ਲਈ ਜ਼ਾਹਿਦ ਨੇ,

ਇਸ਼ਕੋੋਂ ਦੇ ਮਨ੍ਹਾਂ ਕੀਤਾ।

ਇਹ ਕੁਫ਼ਰ ਕਿਤੇ ਵਧ ਕੇ,

ਈਮਾਨ ਨਾ ਬਣ ਜਾਇ।


ਹੋਠਾਂ ਤੋਂ ਪਿਆਲੇ ਨੂੰ,

ਲਾਹਣਾ ਨਹੀਂ, ਜਦ ਤਕ ਕਿ,

ਜ਼ਾਹਿਦ ਵੀ ਦੋ ਘੁਟ ਪੀਕੇ,

'ਇਨਸਾਨ' ਨਾ ਬਣ ਜਾਇ।

੧੦੧