ਪੰਨਾ:ਇਨਕਲਾਬ ਦੀ ਰਾਹ.pdf/108

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਸਜਿਦ 'ਚ ਖਿਝੇ ਮੁੱਲਾਂ,

ਮੰਦਰ ਝੁਰੇ ਪੰਡਤ ।

ਰਬ ਆ ਕੇ ਕਿਤੇ ਏਥੇ,

ਪਰਧਾਨ ਨਾ ਬਣ ਜਾਇ ।


ਮਜ਼੍ਹਬ ਨਾ ਜਗਾਇ ਜੇ,

ਸੁੱਤੇ ਹੋਇ ਫ਼ਿਤਨੇ ਨੂੰ ।

ਇਨਸਾਨ ਇਹ ਫਿਰ ਮੁੜਕੇ,

ਇਨਸਾਨ ਨਾ ਬਣ ਜਾਇ ?


ਸਮਝਾਓ ਕੋਈ ਉਹਨੂੰ,

ਕਿਉਂ ਭੰਡਦਾ ਏ ਮਸਤਾਂ ਨੂੰ ?

ਮਸਜਿਦ ’ਚ ਵੜ ਕੇ ਮੁੱਲਾਂ,

ਸ਼ੈਤਾਨ ਨਾ ਬਣ ਜਾਇ ।


ਸੁਣਕੇ ਇਹ ਮੇਰੀ ਵਿਥਿਆ,

ਪੁਛਦੇ ਨੇ "ਕਿਦ੍ਹੀ ਗਲ ਏ ?"

ਏਨਾਂ ਵੀ ਕੋਈ ਤੋਬਾ !

ਨਾਦਾਨ ਨਾ ਬਣ ਜਾਇ ।


੧੦੨