ਪੰਨਾ:ਇਨਕਲਾਬ ਦੀ ਰਾਹ.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩.


ਬਾਹਰ ਮੰਦਰਾਂ 'ਚੋਂ ਨਿਕਲ,

ਤਕ ਜ਼ਰਾ ਸੰਸਾਰ ਦਾ ਹਾਲ ।

ਵੇਖ ‘ਮਾਨੁਖਤਾ ਕਿਵੇਂ

ਹੋਈ ਏ ਚੌਤਰਫ਼ ਨਿਢਾਲ !

ਆ ਪਈ ਸਦੀਆਂ ਦੀ ਤਾਹਜ਼ੀਬ

ਜ਼ਿਮੀਂ ਤੇ ਚੌਫ਼ਾਲ ।

ਥਲਾਂ, ਮੈਦਾਨਾਂ 'ਚ

ਚਿੱਕੜ ਏ ਮਨੁਖੀ ਰਤ ਨਾਲ ।


ਰਾਜ ਹੈ ਤੇਗ ਦਾ,

ਬਾਹਾਂ ਦਾ ਅਤੇ ਜ਼ੋਰਾਂ ਦਾ ।

ਨਰਕ ਹੈ ਜਿਊਣਾ,

ਭਲੇ ਮਾਣਸਾਂ, ਕਮਜ਼ੋਰਾਂ ਦਾ।

੪.


ਭੁਲ ਗਿਐ ਜੀਵਣਾ

ਇਨਸਾਨ ਨੂੰ ਇਨਸਾਨਾਂ ਵਾਂਗ ।

ਡੁਬ ਗਈ 'ਸਾਂਝ'

ਸਿਰੋਂ ਚੜ੍ਹ ਗਈ ਏ “ਗਰਜ਼’ ਦੀ ਕਾਂਗ।


੧੭