ਪੰਨਾ:ਇਨਕਲਾਬ ਦੀ ਰਾਹ.pdf/30

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਛਾਂਟਦਾ ਰਹਿਨਾ ਏਂ,

ਇਲਹਾਮਾਂ ਦੇ ਵਿਚ ਗੂੜ੍ਹ-ਗਿਆਨ।

ਅਰਸ਼ ਤੇ ਬੈਠਾ,

ਚੜ੍ਹਾਨਾ ਏ ਨਿਤ ਨਵੇਂ ਫ਼ਰਮਾਨ।


'ਸਜਦੇ ਨਾ ਕੀਤੇ ਤਾਂ ਮੈਂ

'ਨਰਕਾਂ 'ਚ ਸੁਟਵਾ ਦਿਆਂਗਾ।

'ਖੋਹ ਕੇ ਇਹ ਜਾਮਾ

'ਕਿਸੇ ਜੂਨ ਦੇ ਵਿਚ ਪਾ ਦਿਆਂਗਾ।

੧੩.
ਦਸੀ ਜਦ ਜ਼ੋਰਾਂ-ਵਰਾਂ,

ਪਾ ਕੇ ਤੈਨੂੰ ਇਕ ਘੂਰੀ।

ਵੇਖਦਾ ਉਦੋਂ ਕੋਈ,

ਆਹ! ਤੇਰੀ ਮਜਬੂਰੀ।

ਝੜ ਗਏ ਖੰਭ ਤੇਰੇ,

ਵਿਸਰ ਗਈ ਮਗਰੂਰੀ।

ਪਿੰਜਰਾ ਮਿਲਿਆ ਤੈਨੂੰ ਮੰਦਰ ਦਾ,

ਚੜ੍ਹਾਵਾਂ 'ਚੂਰੀ'।

੨੪