ਪੰਨਾ:ਇਨਕਲਾਬ ਦੀ ਰਾਹ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੫.



ਸਾਨੂੰ ਕਹਿੰਦਾ ਸੈਂ

'ਮੇਰਾ ਨਾਮ ਧਿਆਂਦੇ ਜਾਉ।

'ਮਾਲਾ ਫੇਰੀ ਚਲੋ,

'ਮਣਕੇ ਨੂੰ ਭਵਾਂਦੇ ਜਾਉ।

'ਪਾਠ ਕਰਦੇ ਰਹੋ,

'ਸੰਤਾਂ ਨੂੰ ਛਕਾਂਦੇ ਜਾਉ।

'ਭਾਣਾ ਮੰਨਦੇ ਰਹੋ,

'ਤੇ ਸ਼ੁਕਰ ਮਨਾਂਦੇ ਜਾਉ।

'ਬੰਦਗੀ ਕਰਦਿਆਂ ਰਹਿਣਾ,

'ਹੀ ਹੈ ਇਨਸਾਨ ਦਾ ਕੰਮ।

'ਬਾਕੀ ਮੈਂ ਜਾਣਾ,

'ਤੇ ਜਾਣੇ ਮੇਰਾ-ਭਗਵਾਨ ਦਾ ਕੰਮ।

੧੬.



'ਭੀੜ ਜਦ ਆਣ ਬਣੀ,

'ਦੌੜਿਆ ਆਸਾਂ ਮੈਂ ਆਪ।

'ਅਪਣੇ ਬੰਦਿਆਂ' ਨੂੰ,

ਮੁਸੀਬਤ ਤੋਂ ਛੁਡਾਸਾਂ ਮੈਂ ਆਪ।

੨੬