ਪੰਨਾ:ਇਨਕਲਾਬ ਦੀ ਰਾਹ.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨੈਣ ਨੈਣਾਂ ਵਿਚ ਪਾਏ ਜਿੱਥੇ ।

ਘੁੰਡ ਦਿਲਾਂ ਤੋਂ ਚਾਏ ਜਿੱਥੇ ।

ਜਿੱਥੇ ਧੁਰ ਦੇ ਨਿਖੜੇ ਮਿਲ ਪਏ,

ਪਾ ਕੇ ਗਲ ਵਿਚ ਬਾਂਹ ।

ਹਾਇ !

ਉਹ ਕਰਮਾਂ ਵਾਲੀ ਥਾਂ ।


ਜਿੱਥੇ ਲੈ ਕੇ ਇਕ ਅੰਗੜਾਈ,

ਜਾਗੀ ਪ੍ਰੀਤ ਧੁਰੋਂ ਨਿੰਦਰਾਈ ।

ਖਿੜਦਾ ਤਕ ਮਾਹਸੂਮ ਬਨਫ਼ਸ਼ਾ,

ਅਸੀਂ ਦੋਵੇਂ ਖਿੜ ਪਏ ਸਾਂ ।

ਹਾਇ !

ਉਹ ਕਰਮਾਂ ਵਾਲੀ ਥਾਂ ।


ਜਿਸ ਨੂੰ ਤਕ ਕੇ ਸੁਤੀਆਂ ਯਾਦਾਂ ।

ਜਾਗ ਪਈਆਂ ਬਣ ਬਣ ਫ਼ਰਯਾਦਾਂ !

ਧੂਹ ਪਾਂਦੈ ਜਿਦ੍ਹਾ ਇਕ ਇਕ ਕਿਣਕਾ,

ਮੈਂ ਕੀਕਰ ਨਸ ਕੇ ਜਾਂ !

ਹਾਇ ! ਉਹ ਕਰਮਾਂ ਵਾਲੀ ਥਾਂ ।


੮੨