ਪੰਨਾ:ਇਨਕਲਾਬ ਦੀ ਰਾਹ.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤਕ ਮਿਲਦੇ ਦੁਨੀਆ ਦੇ ਦੋਸ਼ੀ ।

ਧੁੰਦਾਂ ਕੀਤੀ ਪਰਦਾ-ਪੋਸ਼ੀ ।

ਹਾੜੀ ਦੇ ਬੂਟੇ ਨੇ ਦਿੱਤਾ,

ਉਹਲਾ ਨਾਲੇ ਛਾਂ।

ਹਾਇ !

ਉਹ, ਕਰਮਾਂ ਵਾਲੀ ਥਾਂ !


ਮੇਰੀ ਪ੍ਰੀਤਾਂ ਵਾਲੀ ਧਰਤੀ !

ਸੁਪਨਿਆਂ, ਗੀਤਾਂ ਵਾਲੀ ਧਰਤੀ !

ਤੇਰੇ ਇਹਨਾਂ ਕਿਣਕਿਆਂ ਵਿਚ,

ਮੈਂ ਵੀ ਇਕ ਕਿਣਕਾ ਬਣ ਜਾਂ ।

ਹਾਇ !

ਉਹ ਕਰਮਾਂ ਵਾਲੀ ਥਾਂ ।


੮੩