ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/108

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

( ੧੦੭)


ਜੀ ਸੁਨਾਓ ਹੁਣ ਕੀਹ ਹਾਲ ਹੈ ਤੁਸੀਂ ਹਛੀ ਤਰ੍ਹਾਂ ਅਪਨਾ ਹਾਲ ਹਵਾਲ ਦਸੋ ਤਾਂ ਫੇਰ ਓਸੇ ਤਰਾਂ ਦਾ ਇਲਾਜ ਕਰਾਈਏ॥

(ਮਾਤਾ) ਧੀਏ ਪਰਮੇਸ਼ਰ ਤੈਨੂੰ ਭਾਗ ਲਾਵੇ ਸਦਾ ਸੁਹਾਗਨ ਰਖੇ ਸਤ ਪੁਤਰੀ ਕਰੋ ਮੈਂ ਕੋਈ ਅਪਨਾ ਹਾਲ ਦਸਨ ਵਿਚ ਸ਼ਰਮ ਤੇ ਨਹੀਂ ਕੀਤੀ ਮੇਰੀ ਦੇਹੀ ਹੁਣ ਪੁਰਾਣੇ ਚਰਖੇ ਵਾਂਗਣ ਹੋ ਗਈਏ ਹੁਣ ਏਹ ਕਿਸੇ ਕਮ ਜੋਗੀ ਨਹੀਂ ਸੋ ਹੁਣ ਇਹੋ ਪਇਆ ਸੁਝਦਾ ਹੈ ਕੇ ਹੋਰ ਇਕ ਦੋ ਦਿਨਾਂ ਵਿਚ ਜਮਦੂਤ ਲੈਜਾਵਣਗੇ ਤੇ ਕਿਸੇ ਭੈੜੀ ਜੂਨ ਵਿਚ ਜਾ ਜਨਮ ਲਵਾਂਗੀ।ਧੀਏ ਮੈਂ ਤਾਂ ਏਹ ਹੀ ਹੱਥ ਜੋੜਨੀ ਹਾਂ ਕੇ ਈਸ਼ੁਰ ਜੇ ਕਿਸੇ ਭੈੜੀ ਜੂਨ ਵਿਚ ਵੀ ਪਾਵੇ ਤੇ ਕਿਸੇ ਤੁਹਾਡੇ ਜਹੇ ਦੇ ਚਰਨਾਂ ਵਿਚ ਰੱਖੇ॥

(ਸੇਠਨੀ) ਮਾਈ ਜੀ ਤੁਸੀਂ ਬੜੇ ਧਰਮ ਵਾਲੇ ਸ਼ਰੀਰ ਹੋ ਤੁਸਾਡੀ ਕਲਿਆਣ ਇਸ਼ੁਰ ਕਰੇਗਾ ਏਹ ਗਲਾਂ ਛਡੋ ਤੇ ਮੈਨੂੰ ਦਸੋਖਾਂ ਕਿਸੇ ਚੀਜ ਦੀ ਆਸ਼ਾ ਹੈਜੇ ਜੋ ਤੁਸੀ ਹੁਕਮ ਕਰੋ ਹੁਣੇ ਪੂਰਾ ਕਰਦਿਆਂ। ਦਸੋ ਹੁਣ ਫੇਰ ਵੇਲਾ ਜੇ॥

(ਮਾਤਾ) ਧੀਏ ਏਹ ਸਣ ਮੈਂ ਤੈਨੂੰ ਦਸਨੀਹਾਂ। ਜੇ ਮੈਂ ਮਰਗਈ ਤਾਂ ਮੇਰੀ ਧੀ ਨੂੰ ਅਪਨੀ ਧੀ ਜਾਨ ਕੇ ਤੇ ਕਿਧਰੇ ਬਿਲੇ ਲਾਈ। ਤੇ ਫੇਰ ਭੀ ਇਸਦੀ ਪਾਲਣਾ ਕਰਦੀ ਰਹੀਂ ਹੋਰ ਮੈਂ ਹੁਣ ਕੀਹ ਆਖਾਂ ਬਸ ਤੇ ਭਗਵਾਨ ਦੇ ਵਸ॥

(ਸੇਠਨੀ) ਮੇਰੀ ਬਾਂਹ ਪਕੜ ਕੇ ਤੇ ਮਾਈ ਵਲ ਧਿਆਨ ਕਰਕੇ ਮਾਈ ਜੀ ਏਹ ਰੁਕੋ ਤਾਂ ਮੇਰੀ ਭੈਨ ਹੈ ਪਰ ਅਜੇ ਜੋ ' ਮਰਗਈ ਤਾਂ ਮੈਂ