( ੧੧੬)
ਤੂੰ ਅਜੇਹੀ ਗਿਆਨ ਵਾਨ ਇਸ ਉਮਰ ਵਿਚ ਹੈਂ ਤੇ ਅੱਗੇ ਕੀਹ ਖਬਰੇ ਅਜੇ ਸਿਖੇਂਗੀ॥ ਫੇਰ ਐਸੇ ,ਭਰਤੇ ਨਾਲ ਤੇਰਾ ਸੰਯੋਗ ਹੋਇਆ ਹੈ। ਤੈਨੂੰ ਜੇ ਪਰਮੇਸਰ ਮੇਰੀ ਆਸੀਸਾਂ ਮੰਨੇ ਤਾਂ ਸੁਵਰਗਲੋਕ ਦੀ ਰਾਨੀ ਬਨਾਵੇ । ਹੋਰ ਮੈਂ ਕੀਹ ਹੁਨ ਆਖਾਂ॥
(ਮੈਂ) ਹਸਕੇ ਬੜੀ ਰਾਜੀ ਹੋਕੇ ਤੇ ਅਗਾਂਹ ਕੋਲ ਜਾਕੇ ਪੁਛਿਆ ਮਾਤਾ ਜੀ ਹੁਣ ਤੇ ਤੁਹਾਨੂੰ ਅਰਾਮ ਹੈ ਨਾ॥ ਲਹੁ ਤਾਂ ਬੰਦ ਹੋਗਿਆ ਹੈ।ਬੇਬੇ ਜੀ ਹੁਣ ਤਾਂ ਚੇਹਰੇ ਉੱਤੇ ਭੀ ਕੁਛ ਲਾਲੀ ਮਾਲੂਮ ਹੁੰਦੀਏ॥
(ਮਾਂ) ਧੀਏ ਰੁਕੋ ਮੈਂਨੂੰ ਆਰਾਮ ਕੋਈ ਨਹੀਂ॥ ਪਰ ਏਹ ਸੁਝਦਾ ਹੈ ਜੋ ਸੇਠਨੀ ਜੀ ਦਾ ਗਿਆਨ ਸੁਣਨ ਕਰਕੇ ਪੀੜਾਂ ਘਟ ਹੋਗਈਆਂ ਨੇ ਤੇ ਬ੍ਰਿਤੀ ਭੀ ਹੋਰ ਹੋਗਈ ਹੈ॥ ਕਿਸੇ ਚੀਜ ਦੀ ਚਿੰਤਾ ਨਹੀਂ ਰਹੀ। ਪਰਮੇਸ਼ਰ ਦੀ ਦਰਗਾਹ ਵਲ ਧਿਆਨ ਹੈ। ਤੇ ਇਹੋ ਪਈ ਸੋਚਣੀ ਹਾਂ ਕੇ ਓਥੇ ਲੇਖਾ ਪੂਰਾ ਨਿਕਲੇ ਤਾਂ ਹੀ ਕੁਛ ਬਣੇਗਾ ਮੈਂ ਤਾਂ ਹੱਥ ਜੋੜਦੀ ਹਾਂ ਕੇ ਹੇ ਪਰਮਾਤਮਾ ਜੇ ਮੈਂਨੂੰ ਜੀਵ ਜੂਨੀ ਦੇਨੀ ਹਈ ਤਾਂ ਫੇਰ ਇਨ੍ਹਾਂ ਦੁਆਂ ਸਰੀਰਾਂ ਦੇ ਚਰਨਾਂ ਵਿਚ ਰਖੀੰ ਰੁਕੋ ਤੂੰ ਬੜੀ ਭਾਗਾਂ ਵਾਲੀ ਹੈਂ। ਮੈਂ ਇਸ ਸੰਸਾਰ ਵਿਚੋਂ ਨਿਸਚਿੰਤ ਤੇਰੇ ਵੱਲੋਂ ਹੋਕੇ ਜਾਨੀ ਹਾਂ। ਕਿਉਂ ਜੋ ਤੂੰ ਮੇਰੇ ਨਾਲੋਂ ਸੌ ਗੁਨਾਂ ਚੰਗਿਆਂ ਦੇ ਲੜ ਲਗੀ ਹੋਈ ਹੈਂ ਸੇਠਨੀ ਜੀ ਧੰਨਯ ਹੋ ਤੁਸੀਂ ਤੇ ਧੰਨਯ ਹੈਨ ਸੇਠ ਹੋਰੀ ਮੈਨੂੰ ਈਸ਼ੁਰ ਕੋਲੋਂ