ਪੰਨਾ:ਇਸਤਰੀ ਸੁਧਾਰ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨੯) (ਸੇਠ) ਬੀਬੀ ਮਦਨਗੋਪਾਲ ਹੋਰੀ ਤੇ ਹੋਰ ਸਭੂ ਉਨ੍ਹਾਂ ਦੇ ਸਾਕ ਅੰਗ ਆਏ ਹੋਏ ਨੇ ਤੇ ਸਭ ਥਾਂ ਤੇਰੀਆਂ ਗਲਾਂ ਤੇ ਸੋਭਾ ਪਈ ਹੁੰਦੀ ਹੈ ਜੇ ਹੁਣ ਤੂੰ ਸੋਚ ਸਮਝ ਕੇ ਨਾ ਵਰਤੇਗੀ ਤਾਂ ਸਭ ਕੁਛ ਉਲਟ ਹੋ ਜਾਵੇਗਾ ਤੂੰ ਅਪਨੀਆਂ ਅੱਖੀਆਂ ਤੇ ਮੁਖ ਨੂੰ ਐਸ ਵੇਲੇ ਸੰਭਾਲ ਕੇ ਰਖਨਾ ਕੁਛ ਰੂਧਨ ਨਾਂ ਕਰਨਾ ਤੇ ਨਾ ਹੀ ਕੋਈ ਬਚਨ ਉਲਟਾ ਪੁਲਟਾ ਬੋਲਣਾ, ਜੋ ਕੁਛ ਸੋਭਾਵੰਤੀ ਕਹੇ ਸੋ ਕਰਨਾ ਤੇ ਹੁਣ ਉਸਦੇ ਪਾਸ ਹੀ ਜਾਕੇ ਬੈਠ ਰਹੋ ਕਿਸੇ ਹੋਰੀ ਜਨਾਨੀ ਦੀ ਗਲ ਨਾ ਸੁਨਨਾ। ਮੈਂ ਤੇਰੇ ਪਿਤਾ ਨੂੰ ਆਪੇ ਸ਼ਾਂਤੀ ਕਰਾ ਲੈਨਾ ਹਾਂ । | ਏਹ ਕਹਿ ਕੇ ਤੇ ਓਹ ਪਿਤਾ ਜੀ ਵਲ ਚਲੇ ਗਏ ਤੇ ਮੈਂ ਆਕੇ ਸੇਠਨੀ ਹੋਰਾਂ ਪਾਸ ਬੈਠ ਗਈ ॥ (ਸੇਠ) ਮੇਰੇ ਪਿਤਾ ਹੋਰਾਂ ਕੋਲ ਜਾਕੇ ਤੇ ਉਨਾਂ ਨੂੰ ਬਾਹੋਂ ਪਕੜ ਕੇ ਅਪਨੇ ਨਾਲ ਸਭਾ ਵਿਚ ਲਿਆ ਕੇ ਬਠਾ ਕੇ ਤੇ ਇਸ ਤਰਾਂ ਪੁੱਛਣ ਲਗੇ ॥ ਲਾਲਾ ਜੀ ਆਪ ਸੱਚੇ ਹੋ ! ਬੇਸ਼ੱਕ ਜੋ ਪੀੜਾ ਤੁਹਾ ਨੂੰ ਹੈ ਹੋਰ ਕਿਸ ਨੂੰ ਹੋਨੀ ਹੈ, ਪਰ ਪਰਮਾਤਮਾ ਦੀ ਕੀਤੀ ਨੂੰ ਕੌਣ ਮੋੜੇ । ਤੁਸੀਂ ਹੁਣ ਕੋਈ ਚਿੰਤਾ ਨਾ ਕਰੋ ਤੇ ਭਲੀ ਪਰਕਾਰ ਇਨ੍ਹਾਂ ਦੀ ਸਸਕਾਰ ਕਿਰਿਆ ਕਰਾਓ ਸ਼ਾਂਤੀ ਕਰੋ ਇਹ ਦੇਖੋ ਸਭ ਸੰਗਤ ਕੱਠੀ ਹੋਈ ਹੋਈ ਹੈ ॥ (ਪਿਤਾ) ਝਟ ਓਥੋਂ ਉਠਕੇ ਤੇ ਮਾਤਾ ਜੀ ਦੇ ਸਰਹਾਨੇ ਕੇ ਦੂਈਂ ਦਈ ਹੱਥੀਂ ਪਿੱਟਣ ਲਗ ਪਏ ਤੇ ਘੜੀ