ਪੰਨਾ:ਇਸਤਰੀ ਸੁਧਾਰ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੩) ਬੁਝਾ ਕੇ ਤੇ ਸਸਕਾਰ ਸੇਠ ਜੀ ਨੇ ਕੀਤਾ ਸਭ ਇਸਤਰੀਆਂ ਤੇ ਪੁਰਸ਼ ਘਰਾਂ ਨੂੰ ਆਏ ਤੇ ਪਿਤਾ ਹੋਰਾਂ ਨੂੰ ਸੇਠ ਹੋਰੀ ਨਾਲ ਲੈ ਆਏ, ਤੇ ਹੱਛੀ ਤਰਾਂ ਮਾਨ ਅਥਵਾ ਸਤਕਾਰ ਨਾਲ ਬੈਠਾ ਕੇ ਤੇ ਪੁੱਛਣ ਲਗ, ਲਾਲ ਜੀ ਸਾਰਾ ਹਾਲ ਤਾਂ ਸਨਾਓ, ਪਿਤਾ ਜੀ ਨੇ ਸਭ ਹਾਲ ਸੁਨਾ ਕੇ ਤੇ ਆਖਿਆ ਤੁਸੀਂ ਹੁਣ ਸੇਠ ਜੀ ਰੁਕੋ ਨੂੰ ਮੇਰੇ ਹਵਾਲੇ ਕਰੋ ਤੇ ਮੈਂ ਪਰਸੋਂ ਫੁੱਲ ਗੰਗਾ ਜੀ ਪਾਕੇ ਤੋਂ ਓਸੇ ਰਾਹ ਆਪਨੇ ਸੌਹਰੇ ਜਾਕੇ ਇਸ ਕੁੜੀ ਨੂੰ ਕਿਧਰੇ ਫੇਰੇ ਦੇ ਆਵਾਂ । ਸੇਠ ਹੋਰੀ ਏਹ ਗਲ ਸੁਣਕੇ ਤੇ ਹੈਰਾਨ ਹੋ ਗਏ, ਪਰ ਸਿਆਨੇ ਫੇਰ ਭੀ ਸਿਆਨੇ ਹੀ ਹੁੰਦੇ ਨੇ । ਆਖਣ ਲਗੇ ਹੱਛਾ ਮਹਾਰਾਜ ਜਦ ਤਿਆਰ ਹੋਵੋਗੇ ਤਾਂ ਫੇਰ ਲੈ ਜਾਨਾ ਸੇਠ ਹੋਰਾਂ ਤੇ ਇਸ ਵਾਸਤੇ ਏਹ ਗਲ ਆਖੀ ਕੇ ਓਹ ਜਾਨ ਗਏ ਸਨ ਕੇ ਮੇਰੇ ਪਿਤਾ ਹੋਰੀ ਜੱਟ ਬੱਧੀ ਪ੍ਰਸ਼ ਨੇ ਪਰ ਮੇਰਾ ਦਿਲ ਇਹ ਸੁਣਕੇ ਅਜੇਹਾ ਤੰਗ ਹੋਇਆ ਜੋ ਕੁਛ ਠੀਕ ਨਹੀਂ ਮੈਂ ਤਾਂ ਉਸ ਵੇਲੇ ਚਿੰਤਾ ਵਿਚ ਪੈ ਗਈ, ਅਪਨੇ ਗੋਡਿਆਂ ਵਿਚ ਸਿਰ ਰਖਕੇ ਜਿਉਂ ਵਿਚਾਰ ਕਰਨ ਲਗੀ ਕੇ ਓਥੇ ਹੀ ਮੈਂਨੂੰ ਤਰਕਾਲ ਸੰਧਿਆਂ ਹੋ ਗਈ । ਤੇ ਮੈਂ ਕੰਧ ਨਾਲ ਕੇ ਸੌਂ ਗਈ । ਸੇਠਨੀ ਹੋਰੀ ਸਭ ਜਨਾਨੀਆਂ ਨੂੰ ਦਾ ਕਰ ਕੇ ਜਦ ਅੰਦਰ ਚੱਲਨ ਲਗੇ ਤਾਂ ਮੈਂਨੂੰ ਕੈਹਨ ਲਗੇ ਬੀਬੀ ਰਕੋ ਉੱਠ ਖਾਂ ਦੋ ਤਿੰਨ ਵੇਰੀ ਮੈਂਨੂੰ ਆਖਿਓ ? ਪਰ ਮੈਂ ਬੇਹੋਸ਼ ਸਤੀ ਹੋਈ ਸਾਂ ਇਸ ਵਾਸਤੇ ਦੱਬ ਕੇ