ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੭)


ਨੇ ਆਖਿਆ ਕੇ ਮੇਰੇ ਘਰ ਨਾਲੋਂ ਕਿਸਦੇ ਘਰ ਪਤਿਬਰਤਾ ਹੋਵਣਗੀਆਂ ਮੇਰੀਆਂ ੩ ਇਸਤਰੀਆਂ ਨੇ ਹੁਣੇ ਜਾਕੇ ਆਖਨਾ ਕੇ ਸਨਾਨ ਕਰੋ ਏਹ ਕੋਈ ਮੁਸ਼ਕਲ ਗਲ ਨਹੀਂ ਜੋਤਸ਼ੀ ਨੇ ਆਖਿਆ, ਮਹਾਰਾਜ ਜਿਸ ਭਰਤਾ ਦੀਆਂ ੩ ਇਸਤਰੀਆਂ ਹੋਵਣ ਓਥੇ ਪਤਿਬਰਤਾ ਕਦਹੋਈਆਂ ਮਹਾਰਾਜ ਪਤਿਬਰਤਾ ਇਕੋ ਇਸਤਰੀ ਹੁੰਦੀ ਹੈ ਸੋ ਤੁਸੀਂ ਢੂੰਢੋ ਤੇ ਫੇਰ ਕਰਨਾ॥

ਰਾਜਾ ਬੜਾ ਗੁੱਸੇ ਹੋਇਆ ਤੇ ਹੁਕਮ ਦਿੱਤੋ ਸੁ ਕੇ ਏਸ ਜੋਤਸ਼ੀ ਨੂੰ ਕੈਦ ਕਰ ਦਿਓ ਝਟ ਕੈਦ ਕਰ ਦਿੱਤੇ ਨੇ ਰਾਜੇ ਦਾ ਵਜੀਰ, ਬੜਾ ਸਿਆਨਾ ਸੀ । ਜਦ ਗੁੱਸਾ ਘੱਟ ਹੋਇਆ. ਡਿਠੋ ਸੁ ਤਦ ਫੇਰ ਹੱਥਜੋੜ ਕੇ ਪਰਾਰਥਨਾ ਕੀਤੇ ਸੂ ਤੇ ਆਖਿਓ ਸੁ ਮਹਾਰਾਜ ਇਕ ਅੱਗੇ ਹੀ ਬੜਾ ਕਾਲ ਪਿਆ ਹੋਇਆ ਹੈ ਤੇ ਹੁਣ ਤੁਸੀਂ ਇਕ ਬੜੇ ਧਰਮਾਤਮਾ ਜੋਤਸ਼ੀ ਨੂੰ ਕੈਦ ਕਰ ਦਿੱਤਾ ਹੈ ਖਬਰੇ ਹੁਣ ਕੀਹ ਹੋਵੇਗਾ॥

ਰਾਜਾ ਨੇ ਕਹਿਆ ਹੇ ਵਜੀਰ ਓਹ ਜੋਤਸੀ ਕੈਹਨ ਲਗਾ ਕੇ, ਜਿਸ ਦੀਆਂ ਤ੍ਰਯ ਇਸਤਰੀਆਂ ਹੁੰਦੀਆਂ ਨੇ ਓਹ ਪਤਿਬਰਤਾ ਨਹੀਂ ਹੁੰਦੀਆਂ ਮੇਰੇ ਘਰ ਜੇ ਪਤਿਬਰਤਾ ਨਾ ਹੋਵਨ ਤਾਂ ਸਿਰ ਨਾ ਲਾਹ ਛੱਡਾਂ ਨੇ। ਵਜੀਰ ਨੇ ਕਹਿਆ ਮਹਾਰਾਜ ਪਤਿਬਰਤਾ ਇਸਤਰੀ ਜਿਸ ਦੇਸ ਦੇ ਰਾਜਾ ਦੇ ਘਰ ਹੁੰਦੀ ਹੈ ਉਸਦੇ ਰਾਜ ਵਿਚ ਕਦੀ ਕਿਸੇ ਚੀਜ ਦੀ ਕਮੀ ਨਹੀਂ ਹੁੰਦੀ ਰਾਜਾ ਨੇ ਆਖਿਆ ਕੇ ਜੇ ਮੇਰੇ ਤੇਰੇ