੨੨
ਜਾਨਾਂ! ਜੇਕਰ ਫੇਰ ਗਲੀ ਵਿੱਚ ਜਾਵੋਗੇ ਤਾਂ ਪਛਤਾਵੋਗੇ, ਪਿਆਰੀ ਜਿਸ ਵੇਲੇ ਏਹ ਪੱਤਰ ਉਸਨੂੰ ਮਿਲਿਆ ਤਾਂ ਓਸੇ ਵੇਲੇ ਬਾਵਾ ਕਾਂਸ਼ੀਰਾਮ ਪਾਸ ਗਿਆ, ਤੇ ਕੈਹਨ ਲਗਾ, ਕਾਂਸ਼ੀਰਾਮ ਹੁਨ ਰੋਟੀ ਸਾਡੀ ਮੰਦਿਰ ਦੇ ਜਾਇਆ ਕਰੈ। ਕਿਉਂ ਜੋ ਹਨ ਅਸੀਂ ਪਰਯੋਗ ਤੇ ਬੈਠਨਾ ਹੈ, ਸੋ ਪਿਆਰੀ ਕਾਸ਼ੀਰਾਮ ਨੇ ਰਾਤ ਨੂੰ ਘਰ ਆਕੇ ਤੇ ਬਸੰਤੀ ਨੂੰ ਕਹਿਆ ਜੋ ਬਾਵਾ ਇਸ ਤਰਾਂ ਆਖ ਗਿਆ ਹੈ, ਹੁਨ ਰੋਟੀ ਕਿਸਤਰਾਂ ਪਹੁੰਚਾਵਾਂਗੇ, ਬਸੰਤੀ ਨੇ ਕਹਿਆ ਮੈਂ ਦੇ ਆਇਆ ਕਰਾਂਗੀ ਸੋ ਪਿਆਰੀ ਹੁਨ ਬਸੰਤੀ ਆਪ ਰੋਟੀ ਦੇਨ ਜਾਂਦੀ ਹੈ ਦੋ ਤਿੰਨ ਵੇਰੀ ਓਥੇ ਮੰਦਰ ਵਿਚ ਲੋਕਾਂ ਡਿੱਠਾ ਭੀ ਹੈ ਪਰ ਬੇਸ਼ਰਮ ਜੋ ਹੋ ਗਈ, ਹੁਨ ਕਿਸੇ ਦਾ ਡਰ ਖਤਰਾ ਨਹੀਂ। ਮੈਂ ਸੁਨਿਆ ਹੈ ਕੇ ਏਹ ਦੋਵੇਂ ਮੁੰਡੇ ਤੇ ਕੁੜੀ ਓਸੇ ਬਾਵੇ ਦੇ ਹੀ ਹੈਨ॥
(ਪਤਨੀ) ਸੁਆਮਿਨ ਬੜਾ ਅੰਧੇਰ ਹੈ; ਕਾਸ਼ੀਰਾਮ ਐਸੀ ਇਸਤਰੀ ਨੂੰ ਘਰ ਵਿਚ ਕਿਉਂ ਰੈਹਨ ਦੇਂਦਾ ਹੈ ਓਸ ਨੂੰ ਇਸ ਗਲ ਦਾ ਪਤਾ ਨਹੀਂ ਹੋਵਨਾ॥
(ਪਤੀ) ਪਿਆਰੀ ਤੂੰ ਬਿਲਕੁਲ ਸਿੱਧੀ ਹੈਂ,ਕਾਸ਼ੀਰਾਮ ਨੂੰ ਸਾਰਾ ਹਾਲ ਮਾਲੂਮ ਹੈ, ਪਰ ਕੁੱਕੜ ਖੇਹ ਉਡਾਵੇ ਤੇ ਅਪਨੇ ਸਿਰ ਹੀ ਪਾਵੇ। ਮੈਂ ਸੁਨਿਆਂ ਹੈ ਕਿ ਇਕ ਦਿਨ ਕਾਸ਼ੀਰਾਮ ਨੇ ਬਸੰਤੀ ਨੂੰ ਕਹਿਆ ਸੀ ਕੇ ਤੂੰ ਰੋਟੀ ਨਿੱਕੀ ਪਹਾੜਨ ਦੇ ਹੱਥ ਭੇਜ ਦਿੱਤਾ ਕਰ ਤੇ ਆਪ ਹੁਨ ਮੰਦਿਰ ਨਾ