ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)


ਧੰਤੀ ਬੁਧੀ ਸੁਖੀ ਕੰਮੋਂ ਭਾਗਨ ਸੁਲੱਖਨੀ ਤੇ ਅਤਰੀ ਪੜ੍ਹਦੀਆਂ ਹੁੰਦੀਆਂ ਸਨ, ਕੋਈ ਢੇਰ ਚਿਰ ਪੜ੍ਹਦੀਆਂ ਰਹੀਆਂ ਤੇ ਖਤ ਪੱਤਰ ਪੋਥੀ ਪੁਸਤਕ ਹਛੀ ਤਰਾਂ ਪੜ੍ਹਨ ਲਗ ਪਈਆਂ ਜਦ ਉਨਾਂ ਦੇ ਵਿਵਾਹ ਹੋਏ ਤਾਂ ਖੇਮੀ ਰਲੀ ਵੀਰੋਂ ਜਮਨਾ ਧੰਤੀ ਸੁੱਖੀ ਭਾਗਨ ਤੇ ਸੁਲੱਖਨੀ ਨੂੰ ਤਾਂ ਕਿਸਮਤ ਹਛੀ ਨਾਲ ਵਰ ਪੜ੍ਹੇ ਮਿਲ਼ ਗਏ ਤੇ ਬੁੱਧਾਂ ਕੰਮੋਂ ਤੇ ਅਤਰੀ ਨੂੰ ਅਨਪੜ੍ਹ ਮਿਲੇ,ਜਿਨਾ ਦੇ ਘਰ ਵਾਲੇ ਪੜ੍ਹੇ ਹੋਏ ਸਨ ਉਹਨਾਂ ਤੇ ਆਪਣੀਆ ਇਸਤਰੀਆਂ ਨੂੰ ਝਟ ਧਰਮ ਪੁਸਤਕ ਲਿਆ ਦਿੱਤੇ, ਜੋ ਓਹ ਪੜ੍ਹ ਕਰ ਅਜ ਐਸੀਆਂ ਧਰਮਾਤਮਾਂ ਤੇ ਪਤਿ ਬ੍ਰਤਾ ਬਨ ਗਈਆਂ ਨੇ ਕੇ ਸਾਡੇ ਜੇਈਆਂ ਉਨਾਂ ਦੇ ਕੋਲ ਬੈਠ ਨਹੀਂ ਸਕਦੀਆਂ, ਏਹ ਗਿਆਨ ਤੇ ਏਹ ਉਪਦੇਸ਼ ਦੇਂਦੀਆਂ ਨੇ ਜੋ ਮਰਦਾਂ ਨੇ ਕੀਹ ਦੇਨੇ ਨੇਂ ਪਰ ਬਧਾਂ ਕੰਮੇਂ ਤੇ ਅਤਰੀ ਅਜੇਹਾਂ ਭੈੜਿਆਂ ਨਾਲ ਵਿਵਾਹੀਆਂ ਗਈਆਂ ਸਨ ਜੋ ਦੋ ਵਰ੍ਹੇ ਭੀ ਨਾਂ ਵਸ ਸਕੀਆਂ ॥

(ਰੁਕੋ) ਬੇਬੇਜੀ ਬੱਧੋ ਕੰਮੋਂ ਤੇ ਅਤਰੀ ਕਿਉਂਨਾ ਵਸੀਆਂ ॥

(ਸੇਠਨੀ) ਰੁੱਕੋ ਏਹ ਮੇਮਾਂ ਜਿਥੇ ਜਿਥੇ ਪੜ੍ਹਾਂ ਦੀਆਂ ਨੇ ਕੋਈ ਸਾਡੀਆਂ ਭੈਨਾਂ ਨੂੰ ਵਿਦਿਆਵਾਂਨਕਰਨ ਵਾਸਤੇ ਨਹੀਂ ਪੜ੍ਹਾਂਦੀਆਂ, ਏਹ ਤਾਂ ਖਾਲੀ ਅਪਨੇ ਧਰਮ ਦੇ ਛੋਟੇ ਛੋਟੇ ਪੁਸਤਕ ਪੜ੍ਹਾਂ ਕੇ ਤੇ ਸਾਡੀਆਂ ਭੈਣਾਂ ਦੇ ਦਿਲ ਪਰੇਰ ਲੈਂਦੀਆਂ ਨੇ, ਤੇ ਉਨਾਂ ਨੂੰ ਆਪ ਹਛੀ ਹਛੀ ਪੁਸ਼ਾਕਾਂ ਪੈਹਨ ਕੇ ਤੇ ਦਿਖਾਦੀਆਂ ਨੇ ਤੇ ਆਖਦੀਆਂ ਨੇ ਜੋ ਈਸਾਈ ਹੋ ਜਾਵੇ ਉਸ