ਪੰਨਾ:ਇਸਤਰੀ ਸੁਧਾਰ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤਾਂ ਤੁਸੀਂ ਇੱਕ ਦੋ ਦਿਨ ਠਹਿਰੋ ਫੇਰ ਚਲੇ ਜਾਵਨਾ,ਪਹਿਲਾਂ ਤਾਂ ਬੁੱਢੀ ਕਹਿਆ ਫੇਰ ਭੀ ਜਾਨਾਂ ਹੀ ਹੈਨਾ ਫੇਰ ਪਿਛੋਂ ਰਾਜੀ ਹੋਕੇ ਕੈਹਨ ਲਗੀ ਹੱਛਾ ਬੱਚਾ ਤੇਰੀ ਮਰਜੀ ਜਦ ਰਾਤ ਹੋਈ ਫੇਰ ਰੋਟੀ ਟੁੱਕਰ ਖਾ ਕੇ ਜਦ ਸੌਨ ਵਾਸਤੇ ਤਿਆਰੀ ਕਰਨ ਲਗੇ ਤਾਂ ਫੇਰ ਮੈਂ ਪੁਛਿਆ ਕੇ ਮਾਈ ਅਪਨਾ ਹਾਲ ਤਾਂ ਦਸੋ ਕੇ ਕਿਸ ਤਰਾਂ ਏਹ ਮੁਸੀਬਤ ਤੁਹਾਨੂੰ ਪਈ, ਇਤਨੀ ਸੁਨਕੇ ਬੁੱਢੀ ਨੂੰ ਗਸ਼ ਆਗਿਆ, ਤੇ ਬੇਹੋਸ਼ ਹੋਕੇ ਜ਼ਿਮੀਨ ਤੇ ਗਿਰ ਪਈ, ਕੋਈ ਅੱਧਾ ਘੰਟਾ ਉਸਦੀ ਏਹੀ ਹਾਲਤ ਰਹੀ,ਫੇਰ ਹੋਸ਼ ਵਿੱਚ ਆਈ ਤਾਂ ਮੈਨੂੰ ਕੈਹਨ ਲਗੀ ਮੱਲਾ ਮੇਰੀ ਕੋਹਾਨੀ ਸੁਨਕੇ ਕੀ ਕਰੋਗ, ਐਵੇਂ ਦਿਲ ਤੰਗ ਹੋਵੇਂਗਾ,ਇਸ ਗਲਨੂੰ ਢਕਿਆ ਹੀ ਰੌਹਿਨ ਦਿਓ, ਮੈਂ ਆਖਿਆ ਮਾਈ ਕੋਈ ਹਾਲ ਸੁਨਾਨਾ ਮਾੜੀ ਗੱਲ ਨਹੀਂ, ਖਬਰੇ ਕਛ ਤੈਨੂੰ ਹੀ ਫਾਇਦਾ ਹੋ ਜਾਵੇ, ਜਾਂ ਮੈਨੂੰ ਹੀ ਨਸੀਹਤ ਆਜਾਵੇ ਤਾਂ ਫੇਰ ਉਸ ਬੁੱਢੀ ਨੇ ਕਹਿਆ ਅੱਛਾ ਮੈਂ ਕਲ ਤੈਨੂੰ ਹਾਲ ਸੁਨਾਵਾਂਗ, ਜਦ ਉਸਨੇ ਸਾਰਾ ਹਾਲ ਮੈਨੂੰ ਸੁਨਾਇਆ ਮੈਨੂੰ ਐਸਾ ਮਾਲਮ ਹੋਇਆ ਕੇ ਮੈਂ ਅਪਨੀ ਦੇਹੀ ਵਿੱਚ ਨਹੀ, ਸਾਰੇ ਸੁਖ ਸੰਸਾਰੀ ਮੇਰੇ ਅੱਗੇ ਤੁੱਛ ਮਾਲਮ ਹੁੰਦੇ ਸੀ,ਦਿਲ ਵਿਚ ਏਹੀ ਖਿਆਲ ਆਇਆ ਕੇ ਅਪਨੇ ਭਾਈਆਂ ਤੇ ਭੈਣਾਂ ਨੂੰ ਏਹ ਕਹਾਨੀ ਜਰੁਰ ਛਪਵਾਕੇ ਵੰਡਨੀ ਚਾਹੀਏ, ਖਬਰੇ ਪਰਮੇਸ਼ੁਰ ਕਛ ਭਲਾ ਕਰੇ, ਇਸ ਵਾਸਤੇ ਮੈਂ ਇਸਨੂੰ ਅਪਨੀ ਪੰਜਾਬੀ ਪਿੰਡੋਚੀ ਬੋਲੀ ਵਿਚ ਤਿਆਰ ਕਰਕੇ ਛਪਵਾ