ਪੰਨਾ:ਇਸਤਰੀ ਸੁਧਾਰ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੨} ਜਾਂ ਸਵੇਰ ਹੋਈ ਤਾਂ ਸੁਣਨੀ ਜੀ ਨੇ ਜਾਕੇ ਮਾਤਾ ਜੀ ਦੀ ਖਬਰ ਲੀਤੀ ਤੇ ਉਨਾਂ ਨੂੰ ਰਾਜੀ ਬਾਜੀ ਦੇਖ ਕੇ ਤੇ ਪੁਛਨ ਲਗੀ ॥ (ਠਨੀ ਮਾਈ ਜੀ ਅਸਾਡੇ ਵਿਚ ਕੀਹ ਭੈੜ ਡਿਠਾ ਜੇ ਜੋ ਪੇਕੇ ਜਾਨ ਦਾ ਖਿਆਲ ਕਰਦੇ ਹੋ, ਹਨ ਤਾਂ ਤੁਸੀਂ ਮੈਨੂੰ ਦੋ ਘੜੀਆਂ ਨਜਰ ਨਹੀਂ ਆਉਂਦੇ ਤਾਂ ਦਿਲ ਉਦਾਸ ਹੋ ਜਾਂਦਾ ਹੈ ? (ਮਾਤਾ) ਹਰੇ ਹਰੇ ਹਰੇ ਬੱਚੀ ਭਗਵਾਨ ਤੈਨੂੰ ਦਾ ਆਨੰਦ ਦਖੋ ਤੇ ਜੋੜੀ ਸਲਾਮਤ ਰਹੇ ਜੇ ਮੈਂ ਅਨਾਥਨੀ ਉਪਰ ਜਿਤਨੀ ਦਇਆ ਕਰਨੀਏ ਤੇ ਜਿਸ ਤਰਾਂ ਮੈਂਨੂੰ ਰਖਿਆ ਹੋਇਆਈ ਇਸ ਤਰ੍ਹਾਂ ਤੇ ਮੈਂਨੂੰ ਮਾਂ ਪਿਉ ਚੀਨ ਸੀ ਰਖਿਆ, ਕੌਨ ਕੈਹਿੰਦਾ ਹੈ ਮੈਂ ਪੇਕੇ ਚਲੀ ਹਾਂ ॥ (ਠਨੀ) ਰੁਕੋ ਉਰੇ ਆਵਾਂ ਲੈ ਸੁਨ ਮਾਈ ਆਖ ਦੀਏ ਕੇ ਕੌਨ ਆਖਦਾਏ, ਮੈਂ ਪੇਕੇ ਚਲੀ ਹਾਂ ॥ (ਕ) ਮਾਤਾ ਜੀ ਮੈਨੁ ਜੁ ਆਖਿਆ ਸਾਜੇ ਕੇ ਹਨ ਸਵਾਸਾਂ ਦਾ ਕੁਛ ਭਰੋਸਾ ਨਹੀਂ ਤੇ ਲਾਲੇ ਹੋਰੀ ਭੀ ਅਜੇ ਨਹੀਂ ਆਏ, ਮੇਰਾ ਜੀ ਕਰਦਾਏ ਜੋ ਪੇਕੇ ਚਲ ਕੇ ਤੇ ਤੇਰੇ ਫੇਰੇ ਕਰ ਛਡਾਂ ਤਾਂ ਫੇਰ ਚਿੰਤਾ ਦੂਰ ਹੋ ਜਾਵੇਗੀ : (ਮਾਤਾ) ਹਾਂ ਹਾਂ ਮੈਨੂੰ ਯਾਦ ਆਗਿਆਏ ਏਹ ਗਲ ਤਾਂ ਬੱਚੀ ਮੈਂ ਆਖੀ ਸੀ ਪਰ ਮੇਰਾ ਮਤਲਬ ਇਹ ਨਹੀਂ ਜੋ ਮੈਂ ਕਿਸੇ ਗਲੋ ਦੁਖੀ ਹਾਂ ਤੇ ਮੈਂ ਜਾਕੇ ਫੇਰ ਨਹੀਂ ਆਵਨਾ !