ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/54

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੫੩)


ਰਥ ਦੇਸ਼ੀ ਇਸਤਰੀਆਂ ਭੀ ਸੁਖ ਪਾਵਨ ਤੇ ਨਿਤ ਨਿਤ ਦੇ ਰੋਨਿਆਂ ਤੋਂ ਛੁਟਨ ॥

ਸੇਠਨੀ--ਹਥ ਜੋੜਕੇ ।ਜੋ ਨੀਂਦਰ ਨਹੀਂ ਆਈ ਹੋਵੇ ਤਾਂ ਮੈਂ ਇਕ ਬੇਨਤੀ ਕਰਾਂ॥

ਸੇਠ-ਪਿਆਰੀ ਕਰੋ, ਅਜੇ ਹੁਨੇ ਕੋਈ ਸੌ ਤੇ ਨਹੀਂ ਰੇਹਨਾ ॥

ਸੇਠਨੀ-ਤੁਸਾਂ ਅਗੇ ਇਕ ਦਿਨ ਆਖਿਆ ਸੀ ਜੋ ਰੁਕੋ ਦਾ ਵਿਵਾਹ ਹੁਨ ਇਸ ਵਿਸਾਖ ਕਰ ਦੇਈਏ ਤੇ ਮੁੰਡਾ ਭੀ ਇਕ ਹੈ, ਫੇਰ ਕੁਛ ਖਿਆਲ ਨਹੀਂਜੇ ਕੀਤਾ । ਅਜ ਰੁਕੋ ਦੀ ਮਾਂ ਦੀ ਜਬਾਨੀ ਭੀ ਮਾਲੂਮ ਹੋਇਆ ਹੈ ਕੇ ਰੁਕੋ ਨੂੰ ਹੁਨ ਵਿਵਾਹ ਦੇਵਨਾਂ ਹਛਾ ਹੈ, ਮੈਂ ਰੁਕੋ ਤੋਂ ਭੀ ਪੁਛਿਆ ਸੀ ਉਹ ਕੈਹਨ ਲੱਗੀ, ਜੀ ਤਾਂ ਬੇਬੇ ਜੀ ਕਰਦਾਹੈ ਪਰ ਵਿਵਾਹ ਕੋਈ ਵਰ੍ਵੇਤਕ ਹੋਵੇ ਤਾਂ ਹੀ ਹੱਛਾ ਹੈ, ਕਿੰਉਂ ਜੋ ਮਨੂੰ ਜੀ ਭੀ ਏਹੀ ਆਗ- ਇਆ ਦੇਂਦੇ ਹਨ ਤੇ ਮੇਰੇ ਪੜ੍ਹਨ ਦੇ ਵਿਚ ਭੀ ਕੋਈ ਹਰਜ ਨਹੀਂ ਹੋਵੇਗਾ ਸੋ ਉਸਦੀ ਮਾਂ ਤੇ ਸਲਾਹ ਕਰ ਰਹੀ ਸੀ, ਕੇ ਪੇਕੇ ਜਾਕੇ ਤੇ ਫੇਰੇ ਕਰ ਆਵਾਂ । ਪਰ ਰੁਕੋ ਨੇ ਮੈਂਨੂੰ ਆਖਿਆ ਬੇਬੇ ਜੀ ਤੁਸੀਂ ਮਾਤਾ ਜੀਦੀ ਸਲਾਹ ਮੇਰੇ ਵਿਹਾਹਨ ਦੀ ਬੰਦ ਕਰਾ ਦਿਉ ਕਿਉਂ ਜੋ ਪਿੰਡਾ ਵਿਚ ਵਰ ਪੜ੍ਹੇ ਹੋਏ ਨਹੀਂ ਮਿਲ ਦੇ ਤੇ ਫੇਰ ਸਾਰੀ ਉਮਰ ਦਾ ਰੋਨਾ ਗਲ ਪੈ ਜਾਂਦਾ ਹੈ ਸੋ ਸੁ ਆਮਨ ਮੈਂਨੂੰ ਰੁਕੋ ਦੀ ਗਲ ਬੜੀ ਪਿਆਰੀ ਲਗੀ ਹੈ, ਤੇ ਨਾਲੇ ਮੈਂ ਅਪਨੇ ਦਿਲ ਵਿਚ ਵਿਚਾਰ ਕੀਤੀ ਕੇ ਰੁਕੋ ਜੇ ਕਿਸੇ