੬੨
(ਰੁਕੋ) ਸੇਠ ਜੀ ਮੈਂਨੂੰ ਤੁਹਾਡੇ ਸਾਮਨੇ ਗੱਲ ਕਰਦਿਆਂ ਸ਼ਰਮ ਆਉਂਦੀ ਹੈ । ਪਰ ਮੈਂ ਇਸ ਦੁਨੀਆਂ ਨੂੰ ਏਸ ਗਲ ਦੀ ਪਹਿਲਾਂ ਸ਼ਰਮ ਤੇ ਪਿੱਛੋਂ ਬੇਸ਼ਰਮੀ ਕਰਦਿਆਂ ਦੇਖ ਕੇ ਬੜੀ ਹੈਰਾਨ ਹੋਨੀ ਹਾਂ ਤੇ ਵਿਚਾਰਨੀ ਹਾਂ ਕੇ ਜੇ ਮੇਂ ਭੀ ਅਪਣੀਆਂ ਭੈਣਾਂ ਵਾਨ ਬੇਸ਼ਰਮ ਨਾਂ ਬਨਣਾਂ ਚਾਹਿਆ ਤਾਂ ਫੇਰ ,ਏਹ ਵੇਲਾ ਹੱਥ ਨਹੀਂ ਆਵਨਾ । ਨਾਲੇ ਜਿਨਾਂ ਤੁਸੀਂ ਮੈਂਨੂੰ ਪੜ੍ਹਾਇਆ ਹੈ ਉਸ ਦੇ ਵਿਚ ਬ੍ਰਹਮ ਵਿਵਾਹ ਤਾਂ ਵਰ ਪੁਰਖ ਕੇ ਕਰਨ ਦਾ ਹੀ ਨਾ ਆਇਆ ਹੈ। ਸੋ ਅੱਗੋਂ ਤੁਸੀਂ ਜਾਣ ਦੇ ਹੋ । ਜੇ ਹੁਣ ਲੋਕ ਮੇਰੇ ਕੁਆਰ ਪਨ ਦੀ ਵਿਚਾਰ ਕਰਦੇ ਹੈਨ ਯਾ ਮੇਰੀਆਂ ਭੈਣਾਂ ਭਾਈ ਹੁਣ ਇਸ ਗੱਲ ਤੇ ਰਾਜੀ ਨੇ ਤੇ ਨਾਲੇ ਜੇਕਰ ਹੁਣ ਤੁਸੀਂ ਮੈਂਨੂੰ ਵਿਵਾਹੀ ਜਾਨੇ ਦੇ ਲਾਇਕ ਸਮਝ ਦੇ ਹੋ ਤਾਂ ਬੇਸ਼ਕ ਤੁਸੀਂ ਮਾਲਕ ਹੋ। ਅਕਸਰ ਇੱਕ ਨਾ ਇਕ ਦਿਨ ਮੈਂਨੂੰ ਕਿਸੇ ਵਿਵਾਹਨਾ ਹੀ ਹੈਨਾ ।ਸੋ ਜੇਕਰ ਤੁਸੀਂ ਕਿਰਪਾ ਕਰਕੇ ਅਪਨੀ ਹੱਥੀ ਤੇ ਅਪਨੇ ਮਨ ਭਾਉਂਦਾ ਕਮ ਕਰੋ ਤਾਂ ਮੈਂ ਸਾਰੀ ਉਮਰ ਅਸੀਸਾਂ ਦੇਵਾਂਗੀ॥
(ਸੇਠ) ਬੀਬੀ ਭੈਣ ਰੁਕੋ ਮੈਂ ਤੇਰੀ ਗੱਲ ਸੁਨ ਕੇ ਬੜਾ ਪਰਸਨ ਹੋਇਆ ਹਾਂ ਮੈਂ ਤੇਰੇ ਵਾਸਤੇ ਐਸਾ ਵਰ ਢੂੰਡਿਆ ਹੋਇਆ ਹੈ ਜੋ ਸਾਰੀ ਦੁਨੀਆਂ ਵਿਚ ਹੀ ਪਸੰਦ ਹੈ। ਪਰ ਪਿਆਰੀ ਭੈਣ ਜਿਸ ਤਰਹਾਂ ਤੂੰ ਹੁਣਮੇਰੇ ਨਾਲ ਬਗੈਰਸ਼ਰਮ ਦੇ ਗੱਲਾਂ ਕੀਤੀਆਂ ਨੇ ਇਸੇ ਤਰਹਾਂ ਉਸ ਮੁੰਡੇ ਨਾਲ ਜਿਸ