ਪੰਨਾ:ਇਸਤਰੀ ਸੁਧਾਰ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੬ ) ਸੇਠਨੀ ਜੀ ਨੇ ਸੇਠ ਜੀ ਨੂੰ ਅਪਨੇ ਅੰਦਰ ਬੁਲਾਇਆ ਤੇ ਇਸ ਤਰਾਂ ਗੱਲਾਂ ਕਰਨ ਲੱਗੀ ॥ (ਸੋਠਨੀ) ਸੁਆਮਿਨ ਮਦਨਗੋਪਾਲ ਕੁਛ ਮੇਥੋਂ ਪੁੱਛੇ ਕੀਹ ਜੁਆਬ ਦੇਵਾਂਗੀ। ਤੇ ਮੈਨੂੰ ਬੀਮਾਰੀ ਕੋਹੜੀਏ ਜੋਦੱਸਾਂ ॥ (ਸ਼ੇਠ) , ਪਿਆਰੀ ਮਦਨਗੋਪਾਲ ਕੋਲੋਂ ਪੁਛਨਾ ਹੈ ਕੇ ਹੁਨ ਅਸੀਂ ਗਹਿਸਤ ਕਰਨ ਯੋਗ ਹਾਂ ਕੇ ਨਹੀਂ ॥ ਓਹ ਦੇਖਕੇ ਤੈਨੂੰ ਤੇ ਮੈਂਨੂੰ ਵਿਚਾਰਕੇ ਦੱਸੇਗਾ ਤੇਥੋਂ ਓਹ ਕੁਛ ਨਹੀਂ ਪੁੱਛਗ, ਖਾਲੀ ਤੇਰਾ ਰੰਗ ਤੇਰੀਆਂ ਅੱ ਖੀਆਂ ਤੇ ਨਬਜ਼ ਦੇਖੇਗਾ । ਫੇਰ ਮੈਂਨੂੰ ਦੱਸੇਗਾ ॥ (ਸੇਠਨੀ) ਤੇ ਕਿਸ ਵੇਲੇ ਭੇਜੋਗੇ ਸੁ। ਮੈਂ ਕਿਸ ਤਰ੍ਹਾਂ ਜਾਗੀ ਕੇ ਮਦਨਗੋਪਾਲ ਹੈ । ਕੋਈ ਨਿਸ਼ਾਨੀ ਦੇ ਭੇਜਨਾ (ਸੇਠ) ਮੈਂ ਉਸਦੇ ਹੱਥ ਅਪਨੀ ਪੱਤਰਕਾ ਤੇਰੇ ਨਾਮ ਲਿਖ ਦਿਆਂਗਾ । ਤੇ ਓਹ ਆਪ ਭੀ ਅਪਨਾ ਨਾਮ ਪਹਿਲੇ ਦੱਸ ਦੇਵੇਗਾ | . (ਸੇਠਨੀ) ਤੇ ਮੈਨੂੰ ਏਹ ਤਾਂ ਪਿਆਰੇ ਜੀ ਦੱਸ ਛੱਡਦੇ, ਕੇ ਮਦਨਗੋਪਾਲ ਦੇ ਸੌਹਰੇ ਕਿੱਥੇ ਨੇ । ਤਾਂ ਫੇਰ ਜੇ ਕੋਈ ਦੇਣ ਦੀ ਜਗਾ ਹੋਵੇ ਤਾਂ ਘਸੀਏ ਤੇ ਨਾ ॥ (ਸੇਠ) ਪਿਆਰੀ ਜੀ ਏਹੀ ਮਦਨ ਗੋਪਾਲ ਹੈ ਜਿਸਦੇ ਨਾਲ ਰੁੱਕੋ ਦੀ ਮੰਗਨ ਦੀ ਤਜਵੀਜ ਹੈ । ਸੋ ਰੁੱਕੋ ਨੂੰ ਭੀ ਸਮਝਾ ਦੋਨਾ ਕੇ ਸਮਝ ਕੇ ਗਲ ਬਾਤ ਕਰੇ ਪਰ ਅਜੇ ਏਹ ਨਾ ਆਖਨਾ ਜੋ ਮੁੰਡਾ ਹੀ ਏਹ ਹੈ ॥